ਘਰ ਵਿੱਚੋ ਨਿਕਲੇ ਕੋਬਰਾ ਸੱਪ ਦੇ 17 ਬੱਚੇ, ਕੀਤਾ ਗਿਆ ਰੇਸਕਿਊ

ਗੁਰਦਾਸਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਘਰ ਤੋਂ ਕੋਬਰਾ ਸੱਪ ਦੇ 17 ਬੱਚੇ ਮਿਲੇ ਹਨ। ਇਨ੍ਹਾਂ ਸੱਪਾਂ ਨੂੰ ਬਚਾਉਣ ਲਈ ਸੱਪ ਫੜਨ ਵਾਲਿਆਂ ਨੂੰ ਬੁਲਾਉਣਾ ਪਿਆ। ਇਹ ਮਾਮਲਾ ਗੁਰਦਾਸਪੁਰ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ ਦਾ ਹੈ ਜਿੱਥੋਂ 17 ਕੋਬਰਾ ਸੱਪ ਨਿਕਲੇ । 

ਸੱਪ ਫੜਨ ਵਾਲੇ ਬਿੱਟੂ ਸ਼ਰਮਾ ਨੇ ਦੱਸਿਆ ਕਿ ਪ੍ਰੈਕਟੀਕਲ ਕੋਬਰਾ ਨਸਲ ਦਾ ਇਕ ਸੱਪ ਫੜ੍ਹ ਕੇ ਸੁਰੱਖਿਅਤ ਥਾਂ ‘ਤੇ ਛੱਡ ਦਿੱਤਾ ਅਤੇ ਜੰਗਲਾਤ ਵਿਭਾਗ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।