ਪਹਿਲੇ ਪਾਤਸ਼ਾਹ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ‘ਤੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ CM ਭਗਵੰਤ ਮਾਨ ਨਤਮਸਤਕ ਹੋਣ ਪਹੁੰਚੇ ਨੇ । ਉਨ੍ਹਾਂ X ਤੇ’ ਪੋਸਟ ਕਰਕੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਅਟੱਲ ਬਾਣੀ ਦਾ ਆਨੰਦ ਮਾਣਿਆ। ਗੁਰਬਾਣੀ ਕੀਰਤਨ ਦੀ ਮਧੁਰ ਧੁਨ ਨੇ ਮਨ ਨੂੰ ਸ਼ਾਂਤੀ ਤੇ ਆਤਮਕ ਤ੍ਰਿਪਤੀ ਬਖ਼ਸ਼ੀ। ਸੰਗਤ ਦੇ ਦਰਸ਼ਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਦੇ ਪਵਿੱਤਰ ਉਪਦੇਸ਼ਾਂ ਨੂੰ ਯਾਦ ਕੀਤਾ। ਇਸ ਪਵਿੱਤਰ ਅਵਸਰ ‘ਤੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਆਪਣੀ ਮੇਹਰ ਬਖ਼ਸ਼ਣ, ਪੰਜਾਬ ਵਿੱਚ ਸਰਬ-ਸਾਂਝੀਵਾਲਤਾ, ਭਾਈਚਾਰਕ ਏਕਤਾ ਅਤੇ ਪਿਆਰ ਦੀ ਭਾਵਨਾ ਸਦਾ ਕਾਇਮ ਰਹੇ। ਸਾਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਪ੍ਰੇਰਨਾ ਲੈ ਕੇ ਸੱਚਾਈ, ਨਿਮਰਤਾ ਅਤੇ ਸੇਵਾ ਦੇ ਰਸਤੇ ‘ਤੇ ਤੁਰਣ


