ਬਰਨਾਲਾ : ਸ਼੍ਰੀਨਗਰ ਤੋਂ ਦੁਖਦਾਈ ਖ਼ਬਰ ਆ ਰਹੀ ਆ ਕਿ ਬਰਨਾਲਾ ਦੇ ਪਿੰਡ ਠੁੱਲੀਵਾਲ ਦਾ ਇੱਕ ਸੈਨਿਕ ਜਵਾਨ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਜਗਸੀਰ ਸਿੰਘ (35) ਪੁੱਤਰ ਸੁਖਦੇਵ ਸਿੰਘ ਸਿੱਖ ਰੈਜੀਮੈਂਟ ਮਦਰ ਯੂਨਿਟ 27 ਦੇ ਨਾਇਕ ਸਨ। ਕੱਲ੍ਹ ਦੇਰ ਸ਼ਾਮ ਜਗਸੀਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲੀ । ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਫੌਜ ਵੱਲੋਂ ਸ਼ਹੀਦ ਦੀ ਮੌਤ ਦਾ ਕਾਰਣ ਕੁਦਰਤੀ ਦੱਸਿਆ ਗਿਆ ਹੈ | ਸ਼ਹੀਦ ਕਿਸਾਨ ਪਰਿਵਾਰ ਨਾਲ ਸਬੰਧਤ ਸਨ ਅਤੇ ਦੋ ਭੈਣਾਂ ਦੇ ਇਕਲੌਤੇ ਭਰਾ ਸਨ। ਜਗਸੀਰ ਦੀ ਸ਼ਾਦੀ 2015 ਵਿੱਚ ਹੋਈ ਸੀ ਅਤੇ ਉਹ 10 ਸਾਲ ਦੇ ਇਕ ਪੁੱਤਰ ਦੇ ਪਿਤਾ ਸਨ।
ਸ਼ਹੀਦ ਦਾ ਪਾਰਥਿਵ ਸਰੀਰ 5 ਨਵੰਬਰ ਦੀ ਸਵੇਰ ਠੁੱਲੀਵਾਲ ਪਿੰਡ ਪਹੁੰਚੇਗਾ ਅਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਰਾਜਕੀਅ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਯਾਦ ਰਹੇ ਕਿ ਨਾਇਕ ਜਗਸੀਰ ਸਿੰਘ ਨੇ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2012 ਵਿੱਚ ਭਾਰਤੀ ਸੈਨਾ ਵਿੱਚ ਭਰਤੀ ਲਈ ਸੀ ਅਤੇ ਉਹ ਮਾਰਚ 2026 ਵਿੱਚ ਸੈਨਾ ਤੋਂ ਸੇਵਾਮੁਕਤ ਹੋਣ ਵਾਲੇ ਸਨ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ

#latestnews #punjab #srinagarnews #jagsirsingh
