ਲੁਧਿਆਣਾ ਦੀ CMS ਕੰਪਨੀ ਚ ਕਰੋੜਾਂ ਦੀ ਲੁੱਟ ਮਾਮਲੇ ਚ ਪੁਲਿਸ ਨੇ DVR ਬਰਨਾਲਾ ਨਾਲੇ ਤੋਂ ਕੀਤੇ ਬਰਾਮਦ

ਲੁਧਿਆਣਾ ਦੀ CMS ਕੰਪਨੀ ਚ’ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਚ’ ਪੁਲਿਸ ਨੇ ਲੁਟੇਰਿਆਂ ਵੱਲੋਂ ਲੁੱਟ ਵਾਲੀ ਥਾਂ ਤੋਂ ਕੈਮਰਿਆਂ ਦੇ ਚੁੱਕੇ ਗਏ DVR ਬਰਾਮਦ ਕਰ ਲਏ ਹਨ। ਜਿਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਅਤੇ ਕਿਹਾ ਹੈ ਕਿ ਬਰਨਾਲਾ ਦੀ ਠੀਕਰੀ ਵਾਲਾ ਰੋਡ ਤੋਂ ਤਿੰਨ ਕਿਲੋਮੀਟਰ ਦੂਰ ਇਕ ਨਾਲੇ ਵਿੱਚੋਂ ਇਹ DVR ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਵਿਚ ਹੁਣ ਤੱਕ ਪੁਲਿਸ ਵੱਲੋਂ 7 ਕਰੋੜ 14 ਲੱਖ 700 ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦਾ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਵੀ ਹਾਸਲ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਹਾਲੇ ਵੀ ਮਾਮਲੇ ਦੇ ਵਿੱਚ ਪੁੱਛਗਿਛ ਜਾਰੀ ਹੈ ਅਤੇ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਲਈ ਲੁਟੇਰਿਆਂ ਨੇ ਕੋਈ ਕਸਰ ਨਹੀਂ ਛੱਡੀ ਸੀ ਪਰ ਸਾਡੀ ਟੀਮ ਨੇ ਦਿਨ ਰਾਤ ਇੱਕ ਕਰਕੇ ਇਸ ਮਾਮਲੇ ਨੂੰ ਸਮਝਾਇਆ ਹੈ ਅਤੇ ਇੱਕ ਇੱਕ ਕੜੀ ਨੂੰ ਖੋਲ੍ਹਿਆ ਹੈ। ਪੁਲਿਸ ਨੇ ਲੁੱਟ ਦੇ ਵਿਚ ਵਰਤੀ ਗਈ ਕਾਰ ਅਤੇ ਮੋਟਰ ਸਾਈਕਲ ਵੀ ਬਰਾਮਦ ਕੀਤੇ ਹਨ