ਜਥੇਦਾਰ ਵੱਲੋਂ SGPC ਨੂੰ ਆਦੇਸ਼, ਗੁਰਬਾਣੀ ਪ੍ਰਸਾਰਣ ਲਈ ਜਲਦ ਸ਼ੁਰੂ ਹੋਵੇਗਾ Youtube Channel

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਤੋਂ ਗੁਰਬਾਣੀ ਪ੍ਰਸਾਰਣ ਜਲਦ ਹੀ ਇੱਕ ਨਵੇਂ ਯੂ-ਟਿਊਬ ਚੈਨਲ ‘ਤੇ ਲਾਈਵ ਦਿਖਾਇਆ ਜਾਵੇਗਾ। ਦਰਅਸਲ, ਜਥੇਦਾਰ ਨੇ ਐੱਸ.ਜੀ.ਪੀ.ਸੀ. ਨੂ ਹੁਕਮ ਜਾਰੀ ਕਰਦਿਆਂ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਯੂ-ਟਿਊਬ ਦੇ ਨਾਲ-ਨਾਲ ਟੀ.ਵੀ. ਅਤੇ ਪ੍ਰਾਈਵੇਟ ਚੈਨਲਾਂ ‘ਤੇ ਵੀ ਜਾਰੀ ਰੱਖੋ। ਅਜਿਹਾ ਇਸ ਲਈ ਕਿਉਂਕਿ ਪੰਜਾਬ ਵਿੱਚ ਅਜੇ ਵੀ ਬਹੁਤ ਸਾਰੇ ਲੋਕਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਅਜਿਹੀ ਸਥਿਤੀ ਵਿੱਚ ਗੁਰਬਾਣੀ ਪ੍ਰਸਾਰਣ ਟੀ.ਵੀ. ਚੈਨਲ ਰਾਹੀਂ ਹੀ ਜਾਰੀ ਰੱਖੋ।

ਐੱਸ.ਜੀ.ਪੀ.ਸੀ. ਨੇ ਇਸ ‘ਤੇ ਐਡਵੋਕੇਟ ਧਾਮੀ ਨੇ ਨਿੱਜੀ ਚੈਨਲ ਨੂੰ ਜਥੇਦਾਰ ਦੇ ਹੁਕਮਾਂ ‘ਤੇ ਯੂ-ਟਿਊਬ ਚੈਨਲ ਚਾਲੂ ਹੋਣ ਤੱਕ ਪ੍ਰਸਾਰਣ ਜਾਰੀ ਰੱਖਣ ਲਈ ਕਿਹਾ। ਨਵਾਂ ਯੂ-ਟਿਊਬ ਚੈਨਲ 24 ਜੁਲਾਈ ਨੂੰ “ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ” ਦੇ ਨਾਂ ਨਾਲ ਸ਼ੁਰੂ ਹੋਵੇਗਾ।