ਕੱਲ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜੀ ਤੇ ਇਤਰਾਜ਼ਯੋਗ ਸ਼ਬਦਾਵਲੀ ਕੀਤੀ ਗਈ ਸੀ ਜਿਸਤੋ ਬਾਅਦ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਬਿਆਨ ਨੂੰ ਲੈ ਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਵਿਰਸਾ ਸਿੰਘ ਵਲਟੋਹਾ ਨੇ ਆਪਣੀ ਫੇਸਬੁੱਕ ਪੋਸਟ ਉਤੇ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਵਿਧਾਨ ਸਭਾ ਵਿੱਚ ਦਾਹੜੇ ਨੂੰ ਲੈਕੇ ਦਿੱਤਾ ਬਿਆਨ ਮੰਦਭਾਗਾ ਤੇ ਸ਼ਰਮਸ਼ਾਰ ਕਰਨ ਵਾਲਾ ਹੈ। ਇਹ ਗੁਰੂ ਦੇ ਬਖਸ਼ੇ ਦਾਹੜੇ ਦਾ ਨਿਰਾਦਰ ਹੈ। ਮੁੱਖ ਮੰਤਰੀ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਦੇ ਦਾਹੜੇ ਦਾ ਵਿਧਾਨ ਸਭਾ ਅੰਦਰ ਮਜ਼ਾਕ ਉਡਾਕੇ ਵੱਡਾ ਗੁਨਾਹ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਆਪਣੇ ਇਸ ਗੁਨਾਹ ਦੀ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਸਿੱਖੀ ਪ੍ਰੰਪਰਾਵਾਂ ਮੁਤਾਬਕ ਭਗਵੰਤ ਮਾਨ ਵਿਰੁੱਧ ਕਾਰਵਾਈ ਕਰਨ। ਇਸਤੋਂ ਇਲਾਵਾ ਬੀਜੇਪੀ ਆਗੂ ਆਰਪੀ ਸਿੰਘ ਨੇ ਕਰੜਾ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕੇਸ ਅਤੇ ਦਾਹੜੇ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਨਾ ਭੁੱਲੋ ਕਿ ਤੁਸੀਂ ਸਿੱਖ ਪਰਿਵਾਰ ‘ਚ ਪੈਦਾ ਹੋਏ ਹੋ। ਇਸਤੋਂ ਇਲਾਵਾ ਬੀਜੇਪੀ ਆਗੂ ਆਰਪੀ ਸਿੰਘ ਨੇ ਜਥੇਦਾਰ ਤੋਂ ਨੋਟਿਸ ਲੈਣ ਦੀ ਮੰਗ ਕੀਤੀ। ਨਾ ਮੁਆਫ਼ ਕਰਨ ਲਾਇਕ ਹਰਕਤ ਦਾ ਜਥੇਦਾਰ ਨੋਟਿਸ ਲੈਣ। ਦੱਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ ਦੇ ਦੂਜੇ ਦਿਨ ਦੇ ਸ਼ੈਸਨ ਮੌਕੇ ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ਦੀ ਦਾੜ੍ਹੀ ’ਤੇ ਬੋਲਦਿਆਂ ਕਿਹਾ ਕਿ ਅਸੀਂ ਜਿਹੋ ਜਿਹੇ ਅੰਦਰੋਂ ਹਾਂ ਉਹ ਜਿਹੇ ਹੀ ਬਾਹਰੋਂ ਹਾਂ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਗੁਰੂ ਘਰ ਜਾਂਦਾ ਤਾਂ ਉੱਥੇ ਪ੍ਰੋਟੋਕਾਲ ਨਹੀਂ ਵੇਖਦਾ, ਜੋ ਪਹਿਲਾਂ ਕਤਾਰ ’ਚ ਮੱਥਾ ਟੇਕਣ ਲਈ ਖੜ੍ਹਾ ਹੁੰਦਾ ਉਸਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਂਦਾ ਹੈ ਤਾਂ ਕੀਰਤਨੀਏ ਵੀ ਉੱਠ ਕੇ ਖੜ੍ਹੇ ਹੋ ਜਾਂਦੇ ਹਨ
