ਮੀਡਿਆ ਨਾਲ ਗੱਲਬਾਤ ਕਰਦੇ ਹੋਏ IG ਫਰੀਦਕੋਟ ਰੇਂਜ ਪੀਕੇ ਯਾਦਵ ਨੇ ਦੱਸਿਆ ਕਿ ਮਿਤੀ 12.06.2023 ਨੂੰ ਬੇਅੰਤ ਕੌਰ ਨੇ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਏਸ਼ੀਅਨ ਜਿਊਲਰਜ਼ ਰਾਮਗੰਜ ਰੋਡ, ਮੋਗਾ ਵਿਖੇ ਕੰਮ ਕਰਦੀ ਹੈ। ਮਿਤੀ 12/06/23 ਨੂੰ ਵਕਤ ਕਰੀਬ 01:50 ਦੁਪਹਿਰ ਜਦ ਉਹ ਸ਼ੋਅ ਰੂਮ ਵਿੱਚ ਹਾਜਰ ਸੀ ਤਾਂ ਦੁਕਾਨ ਮਾਲਕ ਪਰਮਿੰਦਰ ਸਿੰਘ ਜੋ ਉਸ ਸਮੇਂ ਆਪਣੇ ਘਰ ਪਰ ਸੀ । ਮੁਦਈ ਨੇ ਮੋਬਾਇਲ ਫੋਨ ਕਰਕੇ ਦੁਕਾਨ ਮਾਲਕ ਨੂੰ ਦੁਕਾਨ ਪਰ ਬੁਲਾਇਆ। ਕੁਝ ਸਮੇਂ ਬਾਅਦ ਹੀ ਪਰਮਿੰਦਰ ਸਿੰਘ ਦੁਕਾਨ ਤੇ ਆ ਗਿਆ ਤਾਂ ਬਾਹਰ ਖੜੇ ਤਿੰਨੇ ਵਿਅਕਤੀ ਦੁਕਾਨ ਅੰਦਰ ਆ ਗਏ। ਕੁਝ ਸਮੇਂ ਬਾਅਦ ਦੁਕਾਨ ਵਿਚ (2 ਹੋਰ ਵਿਅਕਤੀ ਵੀ ਅੰਦਰ ਆ ਗਏ। ਪਰਮਿੰਦਰ ਸਿੰਘ ਉਹਨਾਂ ਵਿਅਕਤੀਆਂ ਨੂੰ ਸੋਨੇ ਦਾ ਸਮਾਨ ਦਿਖਾਉਣ ਲੱਗ ਪਿਆ । ਪਹਿਲਾਂ ਆਏ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਨੇ ਰਿਵਾਲਵਰ ਕੱਢਕੇ ਕਿਹਾ ਕੇ ਸਾਨੂੰ ਸੋਨੇ ਦਾ ਸਾਰਾ ਸਮਾਨ ਕੱਢਕੇ ਫੜਾ ਦੇ। ਜਿਸ ਦਾ ਪਰਮਿੰਦਰ ਸਿੰਘ ਨੇ ਵਿਰੋਧ ਕੀਤਾ ਤਾਂ ਸਾਰੇ ਵਿਅਕਤੀਆਂ ਨੇ ਆਪਣੇ ਰਿਵਾਲਵਰ ਕੱਢ ਲਏ, ਜਿਹਨਾਂ ਵਿਚੋਂ ਇੱਕ ਦੋਸ਼ੀ ਨੇ ਪਰਮਿੰਦਰ ਸਿੰਘ ਪਰ ਦੋ ਫਾਇਰ ਕੀਤੇ। ਪਰਮਿੰਦਰ ਸਿੰਘ ਹੇਠਾਂ ਡਿੱਗ ਪਿਆ। ਜਦ ਉਹ ਰੌਲਾ ਪਾਉਣ ਲੱਗੀ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਸਨੂੰ ਫੜ ਲਿਆ ਅਤੇ ਬਾਕੀ ਵਿਅਕਤੀਆਂ ਨੇ ਜਾਂਦੇ ਸਮੇਂ ਕਾਉਂਟਰ ਤੇ ਪਏ ਸੋਨੇ ਦੇ ਗਹਿਨੇ, ਸੋਨੇ ਦੀ ਚੇਨ, ਰੈਸਲਿਟ, ਕੰਨਾਂ ਦੀਆਂ ਵਾਲੀਆਂ ਚੁੱਕ ਲਈਆਂ ਤੇ ਸਾਰਾ ਸੋਨਾ ਆਪਣੇ ਨਾਲ ਲੈ ਕੇ ਭੱਜ ਗਏ। ਪਰਮਿੰਦਰ ਸਿੰਘ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਸਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ। ਜਿਥੇ ਜਾਂਦੇ ਸਮੇਂ ਰਸਤੇ ਵਿਚ ਉਸਦੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਨਾ- ਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 105 ਮਿਤੀ 12.06.2023 ਅ/ਧ 394, 397, 459, 379ਬੀ ਭ:ਦ 25,54,59 ਅਸਲਾ ਐਕਟ ਵਾਧਾ ਜੁਰਮ 396 ਭ:ਦ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।
ਉਕਤ ਮੁਕੱਦਮਾਂ ਵਿੱਚ ਦੋਸ਼ੀਆਂ ਦੀ ਭਾਲ ਕਰਨ ਲਈ ਐਸਐਸਪੀ ਜੇ. ਇਲਨਚੇਲੀਅਨ ਵਲੋਂ ਅਜੇ ਰਾਜ ਸਿੰਘ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮੋਗਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਆਈ) ਮੋਗਾ ਦੀ ਅਗਵਾਈ ਵਿੱਚ ਇੰਸ: ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੈਹਿਣਾ, ਐਸ.ਆਈ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਅਤੇ ਐਸ.ਆਈ ਅਮਨਦੀਪ ਕੰਬੋਜ, ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਦੀਆ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਦੋਸ਼ੀਆਂ ਭਾਲ ਸ਼ੁਰੂ ਕੀਤੀ ਗਈ।
ਘਟਨਾ ਸਥਾਨ ਤੋਂ ਪ੍ਰਾਪਤ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾਂ ਦੀ ਤਫਤੀਸ਼ ਦੌਰਾਨ ਦੋਸ਼ੀਆਂ ਦੀ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆ ਗਈਆ।
ਦੌਰਾਨ ਤਫਤੀਸ਼ ਤਕਨੀਕੀ ਅਤੇ ਵਿਗਿਆਨਕ ਤਰੀਕੇ ਨਾਲ ਦੋਸ਼ੀਆ ਦੀ ਸ਼ਨਾਖਤ ਕਰਦੇ ਹੋਏ ਮੋਗਾ ਪੁਲਿਸ ਵੱਲੋਂ ਦੋਸ਼ੀਆਂ ਦੀ ਸ਼ਨਾਖਤ ਕਰਨ ਤੇ ਇੱਕ ਟੀਮ ਸ਼੍ਰੀ ਨਾਂਦੇੜ ਸਾਹਿਬ (ਮਹਾਂਰਾਸ਼ਟਰ) ਅਤੇ ਇੱਕ ਟੀਮ ਸ਼੍ਰੀ ਪਟਨਾ ਸਾਹਿਬ (ਬਿਹਾਰ) ਭੇਜੀ ਗਈ, ਜਿੱਥੇ ਮੋਗਾ ਪੁਲਿਸ, ਏ.ਜੀ.ਟੀ.ਐਫ, ਪੰਜਾਬ ਦੀ ਟੀਮ ਅਤੇ ਪਟਨਾ ਸਾਹਿਬ (ਬਿਹਾਰ) ਪੁਲਿਸ ਦੀ ਮਦਦ ਨਾਲ ਦੋਸ਼ੀ (1) ਰਾਜਵਿੰਦਰ ਸਿੰਘ ਉਰਫ ਹੰਸ (2) ਵਰੁਣ ਉਰਫ ਵਣੂ (3) ਰਣਜੀਤ ਉਰਫ ਰਾਣਾ ਨੂੰ ਪਟਨਾ ਸਾਹਿਬ (ਬਿਹਾਰ) ਤੋ ਗ੍ਰਿਫਤਾਰ ਕੀਤਾ ਗਿਆ।
ਮੋਗਾ ਪੁਲਿਸ ਵੱਲੋ ਦੋਸ਼ੀ ਨੰਬਰ 4) ਗੁਰਪ੍ਰੀਤ ਸਿੰਘ ਉਰਫ ਨੂੰ ਨੰਦੇੜ ਸਾਹਿਬ (ਮਹਾਰਾਸਟਰ) ਤੋ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹਨਾਂ ਦੋਸ਼ੀਆਂ ਨੂੰ ਘਟਨਾ ਤੋ ਬਾਅਦ ਭੱਜਣ ਵਿੱਚ ਮਦਦ ਕਰਨ ਵਾਲੇ 5) ਅਮਰ ਮਿਸ਼ਰਾ ਪੁੱਤਰ ਭੋਲਾ ਮਿਸਰਾ ਨੂੰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ
