ਥਾਣਾ ਲੋਹੀਆਂ ਵਿੱਚ ਹੋਏ ਦਿਲ ਦਹਿਲਾ ਦੇਣ ਵਾਲੇ ਗੈਂਗਰੇਪ ਮਾਮਲੇ ਵਿੱਚ ਸ਼ਾਹਕੋਟ ਸਬ-ਡਿਵੀਜ਼ਨ ਦੀ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੀ ਜਾਣਕਾਰੀ ਜਲੰਧਰ ਦਿਹਾਤੀ ਦੇ SSP ਹਰਵਿੰਦਰ ਸਿੰਘ ਵਿਰਕ ਵੱਲੋਂ ਦਿੱਤੀ ਗਈ।
🔹 ਘਟਨਾ ਕਿਵੇਂ ਵਾਪਰੀ?
SSP ਵਿਰਕ ਮੁਤਾਬਕ, ਇਹ ਘਟਨਾ 23-24 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਹ ਘਟਨਾ ਵਾਪਰੀ, ਜਦੋਂ ਸ਼ਾਹਕੋਟ ਸਬ ਡਿਵੀਜ਼ਨ ਦੇ ਇਕ ਪਿੰਡ ਵਿੱਚ ਮੋਟਰ ‘ਤੇ ਖੇਤਾਂ ਵਿੱਚ ਮਿਹਨਤ-ਮਜ਼ਦੂਰੀ ਕਰ ਰਹੀ ਪ੍ਰਵਾਸੀ ਪਰਿਵਾਰ ਦੀ ਮਾਂ ਤੇ ਧੀ ਨਾਲ ਹਥਿਆਰਾਂ ਦੀ ਨੌਕ ‘ਤੇ ਗੈਂਗਰੇਪ ਕੀਤਾ ਗਿਆ।
ਦੋਸ਼ੀਆਂ ਨੇ:
ਜ਼ਬਰਦਸਤੀ ਮੋਟਰ ਉੱਤੇ ਬਣੇ ਕਮਰੇ ਵਿੱਚ ਦਾਖ਼ਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕੀਤੀ
ਜੁਵਾਈ ਅਤੇ ਤਿੰਨ ਛੋਟੇ ਬੱਚਿਆਂ ਨੂੰ ਦੂਜੇ ਕਮਰੇ ਵਿੱਚ ਬੰਦ ਕੀਤਾ
35 ਸਾਲਾ ਵਿਧਵਾ ਮਾਂ ਨਾਲ ਤਿੰਨ ਵਿਅਕਤੀਆਂ ਵੱਲੋਂ ਦੁਰਵਿਵਹਾਰ ਤੇ
19 ਸਾਲਾ ਧੀ ਨਾਲ ਇਕ ਵਿਅਕਤੀ ਵੱਲੋਂ ਵਾਰੋ-ਵਾਰੀ ਜਬਰਜਨਾਹ
ਘਟਨਾ ਦੀ ਗੱਲ ਕਿਸੇ ਨੂੰ ਨਾ ਦੱਸਣ ਲਈ ਧਮਕੀਆਂ ਵੀ ਦਿੱਤੀਆਂ
🔹 ਮਾਮਲਾ ਦਰਜ, ਜਾਂਚ ਤੇਜ਼
ਪੀੜਤ ਮਾਂ ਅਤੇ ਧੀ ਦੇ ਬਿਆਨਾਂ ਅਧਾਰ ‘ਤੇ ਮਹਿਲਾ ਇੰਸਪੈਕਟਰ ਸੀਮਾ ਵੱਲੋਂ ਥਾਣਾ ਲੋਹੀਆਂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਸਮੇਤ ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
🔹 ਪੁਲਿਸ ਵੱਲੋਂ ਅਗਲੀ ਕਾਰਵਾਈ
SSP ਵਿਰਕ ਨੇ ਕਿਹਾ ਹੈ ਕਿ:
ਬਾਕੀ ਬਚੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਤਮਾਮ ਮੈਡੀਕਲ ਅਤੇ ਫ਼ੋਰੇਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ
ਕੇਸ ਨੂੰ ਫਾਸਟ-ਟਰੈਕ ਵਿੱਚ ਚਲਾਉਣ ਦਾ ਯਤਨ ਕੀਤਾ ਜਾਵੇਗਾ
