ਇੱਕ ਪਾਸੇ ਜਲੰਧਰ ਨੂੰ ਜਿਥੇ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਦੂਸਰੇ ਪਾਸੇ ਜਲੰਧਰ ਦੇ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜਿੱਥੇ ਲੋਕ ਕੱਚੀਆ ਸੜਕਾਂ ਤੋ ਅੱਕੇ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋ ਬੰਦਾ ਸਵੇਰੇ ਕੰਮ ਉਤੇ ਜਾਂਦਾ ਹੈ ਤਾਂ ਸ਼ਾਮ ਨੂੰ ਕੱਚੀਆਂ ਸੜਕਾਂ ਦੀ ਧੂੜ ਮਿੱਟੀ ਕਰਕੇ ਭੂਤ ਬਣਕੇ ਘਰ ਵਾਪਿਸ ਪਰਤਦਾ ਹੈ ।
ਜਿਸਤੋ ਦੁਖੀ ਹੋਏ ਐਨਜੀਓ ਨੇ ਆਪਣੇ ਆਪ ਨੂੰ ਭੂਤ ਆਰਮੀ ਦਾ ਨਾਮ ਦੇਕੇ ਇਨ੍ਹਾਂ ਸੜਕਾਂ ਉਤੇ ਪ੍ਰਦਰਸ਼ਨ ਕੀਤਾ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਹਾਲਾਤ ਪਹਿਲੇ ਨਾਲੋਂ ਵੀ ਬਦਤਰ ਹੁੰਦੇ ਜਾ ਰਹੇ ਹਨ। ਜਲੰਧਰ ਵਿੱਚ ਜਗ੍ਹਾ-ਜਗ੍ਹਾ ਟੁੱਟੀਆਂ ਸੜਕਾਂ ਕਾਰਨ ਨਾ ਸਿਰਫ ਆਮ ਇਨਸਾਨ ਪਰੇਸ਼ਾਨ ਹੋ ਰਿਹਾ ਹੈ, ਬਲਕਿ ਆਏ ਦਿਨ ਇਹਨਾਂ ਸੜਕਾਂ ਦੇ ਹਾਦਸੇ ਹੁੰਦੇ ਰਹਿੰਦੇ ਹਨ।