CM ਭਗਵੰਤ ਮਾਨ ਦੀ ਅਗੁਵਾਈ ਵਾਲੀ ਸਰਕਾਰ ਅੱਜ ਵਿਧਾਨ ਸਭਾ ਵਿੱਚ 2023-24 ਦਾ ਬਜਟ ਪੇਸ਼ ਕਰੇਗੀ। ਦੱਸ ਦਈਏ ਕਿ ਇਸ ਦੋਰਾਨ ਵੱਖ-ਵੱਖ ਸੂਚੀਆ ਵਿੱਚ ਦਰਜ ਸਵਾਲ ਪੁੱਛੇ ਜਾਣਗੇ ਅਤੇ ਉਹਨਾਂ ਦੇ ਸਵਾਲ ਦਿੱਤੇ ਜਾਣਗੇ ਅਤੇ ਇਸਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਅਨੁਮਾਨ ਸਦਨ ਵਿੱਚ ਪੇਸ਼ ਕੀਤੇ ਜਾਣਗੇ। ਇਸ ਵਾਰ 2023-24 ਸਾਲ ਲਈ ਸਰਕਾਰ ਵੱਲੋਂ ਪੂਰਾ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਆਮ ਤੌਰ ਤੇ ਇਸ ਬਜਟ ਵਿੱਚ ਸਿੱਖਿਆ, ਫਸਲੀ ਵਿਭਿੰਨਤਾ ਅਤੇ ਸਨਅਤੀ ਖੇਤਰ ਤੇ ਧਿਆਨ ਕੇਂਦਰਿਤ ਕਰ ਸਕਦੀ ਹੈ।
