ਚੰਡੀਗੜ੍ਹ ਵਿੱਚ ਪੁਲਿਸ ਅਤੇ ਬੀਜੇਪੀ ਆਗੂਆਂ ਵਿੱਚ ਝੜਪ, ਕੀਤੀਆ ਪਾਣੀ ਦੀਆ ਬਛਾੜਾਂ

ਪੰਜਾਬ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਵਿਗੜਦੀ ਹੀ ਜਾ ਰਹੀ ਹੈ। ਦੱਸ ਦਈਏ ਕਿ ਬੀਜੇਪੀ ਵੱਲੋ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਬੀਜੇਪੀ ਦੀ ਲੀਡਰਸ਼ਿਪ ਵੱਲੋੋ ਵਿਧਾਨਸਭਾ ਵੱਲ ਕੂਚ ਕੀਤਾ ਜਾ ਰਿਹਾ ਹੈ ਪਰ ਪੁਲਿਸ ਵੱਲੋ ਬੀਜੇਪੀ ਦੇ ਲੀਡਰਾਂ ਨੂੰ ਰਾਸਤੇ ਵਿੱਚ ਹੀ ਰੋਕ ਲਿਆ ਗਿਆ ਅਤੇ ਉਹਨਾਂ ਤੇ ਪਾਣੀ ਦੀਆ ਬੁਛਾੜਾਂ ਵੀ ਮਾਰੀਆ ਗਈਆ। ਇਸ ਦੋਰਾਨ ਪੁਲਿਸ ਨੇ ਕਈ ਬੀਜੇਪੀ ਆਗੂਆ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਇਸ ਦੋਰਾਨ ਭਾਜਪਾ ਆਗੂ ਅਸ਼ਵਨੀ ਸ਼ਰਮਾਂ ਨੇ ਕਿਹਾ ਕਿ ਪੰਜਾਬ ਦਾ ਭਾਈਚਾਰਾ ਅੰਮ੍ਰਿਤਪਾਲ ਤੋੜੇਗਾ ਅਤੇ ਨਾਲ ਹੀ ਅਸ਼ਵਨੀ ਸ਼ਰਮਾਂ ਨੇ ਸਰਕਾਰ ਨੂੰ ਘੇਰਦਿਆ ਕਿਹਾ ਕਿ ਆਪ ਸਰਕਾਰ ਵਿੱਚ ਬਾਹਰ ਆ ਕੇ ਬੋਲ੍ਹਣ ਦੀ ਹਿੰਮਤ ਨਹੀ ਹੈ ਅਤੇ ਆਪ ਸਰਕਾਰ ਨੇ ਪੰਜਾਬ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਸਤੋ ਇਲਾਵਾ ਉਹਨਾਂ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਗਲਤ ਲੋਕਾਂ ਦੇ ਹੱਥਾਂ ਵਿੱਚ ਸੌਪ ਦਿੱਤਾ ਹੈ।

Tags :