ਫ੍ਰੀ ਟਿਕਟ ਨੂੰ ਲੈ ਕੇ ਮਹਿਲਾਂ ਨੇ ਬੱਸ ਵਿੱਚ ਕੀਤਾ ਹੰਗਾਮਾ, ਅੱਕਿਆ ਡਰਾਈਵਰ ਥਾਣੇ ਲੈ ਗਿਆ ਬੱਸ

ਮਹਾਰਾਸ਼ਟਰ ਦੇ ਠਾਣੇ ਤੋਂ ਇਕ ਅਜੀਬੋ-ਗਰੀਬ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਮਹਿਲਾਵਾਂ ਨੂੰ ਸਰਕਾਰ ਵੱਲੋ ਸਰਕਾਰੀ ਬੱਸਾਂ ਵਿੱਚ ਸਫਰ ਕਰਨ ਲਈ ਫ੍ਰੀ ਸਹੂਲਤ ਦਿੱਤੀ ਗਈ ਹੈ ਪਰ ਅਕਸਰ ਹੀ ਮਹਿਲਾਵਾਂ ਵੱਲੋ ਜਾਂ ਫਿਰ ਕੰਡਕਟਰਾਂ ਵੱਲੋ ਫ੍ਰੀ ਸਫਰ ਨੂੰ ਲੈ ਕੇ ਬਹਿਸਬਾਜੀ ਦੀਆ ਵੀਡੀਓ ਵਾਇਰਲ ਹੁੰਦੀਆ ਰਹਿੰਦੀਆ ਹਨ। ਅਜਿਹਾ ਹੀ ਮਾਮਲਾ ਫਰੀਦਕੋਟ ਤੋ ਬਰਨਾਲਾ ਤੋ ਜਾ ਰਹੀ ਬੱਸ ਵਿੱਚ ਇੱਕ ਮਹਿਲਾ ਨੇ ਫ੍ਰੀ ਸਫਰ ਕਰਨ ਨੂੰ ਲੈ ਕੇ ਹੰਗਾਮਾ ਕਰ ਦਿੱਤਾ ਜਿਸਦੇ ਕਾਰਣ ਡਰਾਈਵਰ ਨੇ ਮਹਿਲਾ ਤੋ ਪਰੇਸ਼ਾਨ ਹੋ ਕੇ ਬੱਸ ਭਦੌਡ਼ ਥਾਣੇ ਵਿੱਚ ਲਿਜਾ ਖਡੀ ਕਰ ਦਿੱਤੀ। ਜਿਸਤੋ ਬਾਅਦ ਮਹਿਲਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੇਡੀ ਕਾਂਸਟੇਬਲ ਵੱਲੋ ਉਸਨੂੰ ਫਡ਼ ਲਿਆ ਗਿਆ । ਇਸ ਦੋਰਾਨ ਬਾਕੀ ਸਵਾਰੀਆ ਵੀ ਖਜਲ-ਖੁਆਰ ਹੁੰਦੀਆ ਹਨ। ਦੂਜੇ ਪਾਸੇ ਮਹਿਲਾ ਨੇ ਵੀ ਕੰਡਕਟਰ ਤੇ ਆਰੋਪ ਲਗਾਏ ਹਨ।

Tags :