ਜਾਣੋ ਇਸ ਦਿਨ ਕਿਉਂ ਮਨਾਇਆ ਜਾਂਦਾ ਹੈ ਗੁੱਡ ਫਰਾਈਡੇ

ਗੁੱਡ ਫਰਾਈਡੇ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਇਸ ਦਿਨ ਇਸਾਈ ਧਰਮ ਦੇ ਲੋਕ ਪ੍ਰਭੂ ਯਿਸ਼ੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸੋਗ ਮਨਾਉਦੇ ਹਨ। ਇਸਨੂੰ ਕਾਲੇ ਦਿਵਸ ਵਜੋਂ ਵੀ ਜਾਣਿਆਂ ਜਾਂਦਾ ਹੈ। ਇਹ ਦਿਨ ਇਸਾਈ ਧਰਮ ਦੇ ਲੋਕਾਂ ਲਈ ਬਹੁਤ ਹੀ ਖਾਸ ਹੁੰਦਾ ਹੈ। ਗੁੱਡ ਫਰਾਈਡੇ ਹਰ ਸਾਲ ਈਸਟਰ ਐਤਵਾਰ ਤੋ ਤਿੰਨ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਚਰਚਾਂ ਵਿੱਚ ਪ੍ਰਾਰਥਨਾ ਕਰਦੇ ਹਨ ਅਤੇ ਯਿਸ਼ੂ ਮਸੀਹ ਨੂੰ ਯਾਦ ਕਰਦੇ ਹਨ। ਇਸ ਦਿਨ ਕਈ ਥਾਵਾਂ ਤੇ ਯਿਸ਼ੂ ਮਸੀਹ ਦੇ ਜਨਮ ਅਤੇ ਮੌਤ ਨਾਲ ਸਬੰਧਿਤ ਕਈ ਸਾਰੇ ਨਾਟਕ ਵੀ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਰੋਮਨ ਸਿਪਾਹੀਆ ਨੇ ਯਿਸ਼ੂ ਮਸੀਹ ਨੂੰ ਸਜਾ ਸੁਣਾਏ ਜਾਣ ਤੋ ਬਾਅਦ ਬਹੁਤ ਸਾਰੇ ਤਸੀਹੇ ਦਿੱਤੇ ਅਤੇ ਉਹਨਾਂ ਨੂੰ ਜਲੀਲ ਕੀਤਾ ਗਿਆ। ਅੰਤ ਵਿੱਚ ਗੁੱਡ ਫਰਾਈਡੇ ਨੂੰ ਉਹਨਾਂ ਨੂੰ ਸਲੀਬ ਤੇ ਟੰਗ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਇੰਨਾ ਦੁੱਖ ਹੋਣ ਦੇ ਬਾਵਜੂਦ ਵੀ ਉਹ ਘਬਰਾਏ ਨਹੀਂ ਅਤੇ ਆਖਰੀ ਪਲਾਂ ਤੱਕ ਵੀ ਸਾਰਿਆ ਲਈ ਪ੍ਰਾਰਥਨਾ ਕਰਦੇ ਰਹੇ। ਮੌਤ ਤੋ ਬਾਅਦ ਯਿਸ਼ੂ 3 ਦਿਨਾਂ ਬਾਅਦ ਫਿਰ ਪ੍ਰਗਟ ਹੋਏ ਅਤੇ ਆਪਣੇ ਚੇਲਿਆ ਨੂੰ ਮਿਲੇ ਅਤੇ ਉਹਨਾਂ ਨੂੰ ਧਰਮ ਦਾ ਪ੍ਰਚਾਰ ਕਰਨ ਦਾ ਸੁਨੇਹਾ ਦਿੱਤਾ ਅਤੇ ਫਿਰ 40 ਦਿਨਾਂ ਬਾਅਦ ਸਵਰਗ ਚਲੇ ਗਏ। ਪ੍ਰਭੂ ਯਿਸ਼ੂ ਦੇ 12 ਚੇਲਿਆ ਨੇ ਉਹਨਾਂ ਦੇ ਜਾਣ ਤੋ ਬਾਅਦ ਯਿਸ਼ੂ ਦਾ ਸੰਦੇਸ਼ ਫੈਲਾਇਆ।

Tags :