ED ਦੀ ਟੀਮ ਚੱਲ ਰਹੀ ਮੀਟਿੰਗ ਦੋਰਾਨ ਆਪ ਵਿਧਾਇਕ ਜਸਵੰਤ ਸਿੰਘ ਨੂੰ ਨਾਲ ਲੈ ਗਈ

‘ਆਪ’ ਵਿਧਾਇਕ ਜਸਵੰਤ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਆਪਣੇ ਨਾਲ ਲੈ ਗਈ ਹੈ। ਜਾਣਕਾਰੀ ਅਨੁਸਾਰ, ਗੱਜਣਮਾਜਰਾ ਦਾ ਬੈਂਕ ਆਫ ਇੰਡੀਆ ਤੋਂ ਕਰੀਬ 40 ਕਰੋੜ ਰੁਪਏ ਦਾ ਕਰਜ਼ੇ ਸਬੰਧੀ ਮਾਮਲਾ ਹੈ ਅਤੇ ਈਡੀ ਨੇ ਇਸ ਮਾਮਲੇ ਵਿੱਚ ਗੱਜਣਮਾਜਰਾ ਤੋਂ ਦੋ ਵਾਰ ਪੁੱਛਗਿੱਛ ਕੀਤੀ ਹੈ।

ਈਡੀ ਦੀ ਟੀਮ ਚੱਲ ਰਹੀ ਮੀਟਿੰਗ ਦੌਰਾਨ ਆਪ ਵਿਧਾਇਕ ਨੂੰ ਆਪਣੇ ਨਾਲ ਲੈ ਗਈ। ਜਸਵੰਤ ਸਿੰਘ ਅਮਰਗੜ੍ਹ ਤੋਂ ‘ਆਪ’ ਵਿਧਾਇਕ ਹਨ।

Tags :