ਚੰਪਈ ਸੇਰੋਨ ਨੇ ਰਾਂਚੀ ਰਾਜ ਭਵਨ ਵਿੱਚ ਇੱਕ ਸਮਾਗਮ ਵਿੱਚ ਰਾਜ ਦੇ 12ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਚੰਪਈ ਸੋਰੇਨ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਸੇਰੋਨ ਦੇ ਨਾਲ ਹੀ ਕਾਂਗਰਸ ਨੇਤਾ ਆਲਮਗੀਰ ਆਲਮ ਤੇ ਆਰਜੇਡੀ ਨੇਤਾ ਸੱਤਿਆਨੰਦ ਭੋਕਤਾ ਨੂੰ ਵੀ ਰਾਜਪਾਲ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁਕਾਈ।
ਚੰਪਈ ਸੇਰੋਨ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਾਲ 47 ਵਿਧਾਇਕਾਂ ਦਾ ਸਮਰਥਨ ਹੈ। ਵਿਧਾਇਕ ਦਲ ਦਾ ਨੇਤਾ ਹੋਣ ਦੇ ਬਾਅਦ ਉਨ੍ਹਾਂ ਨੇ ਗਰੀਬ ਲੋਕਾਂ ਦੇ ਹੱਕ ਵਿੱਚ ਲੜਾਈ ਜਾਰੀ ਰੱਖਣ ਦੀ ਗੱਲ ਕਹੀ।