ਅੰਮ੍ਰਿਤਸਰ ਜ਼ਿਲ੍ਹੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਜਿੱਥੇ ਇੱਕ ਮੈਚ ਦੌਰਾਨ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੇ ਸਿਰ ‘ਚ ਸੱਟ ਲੱਗਣ ਕਰਕੇ ਉਸਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਮਨਪ੍ਰੀਤ ਮੰਨੂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾ ਦਾ ਰਹਿਣ ਵਾਲਾ ਸੀ।
ਸਰਪੰਚ ਵੱਲੋਂ ਦੱਸਿਆ ਗਿਆ ਕਿ ਪਿਛਲੇ ਮਹੀਨੇ ਮਨਪ੍ਰੀਤ ਦੇ ਪਿਤਾ ਮੋਹਣ ਸਿੰਘ ਦੀ ਵੀ ਮੌਤ ਹੋਈ ਸੀ ਅਤੇ ਹਾਲ ਹੀ ਵਿੱਚ ਉਹ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਵਾਪਿਸ ਆਇਆ ਸੀ। ਦੱਸ ਦਈਏ ਕਿ ਉਹ ਆਪਣੇ ਪਿੱਛੇ ਇੱਕ ਛੋਟਾ ਭਰਾ ਪ੍ਰਭਜੋਤ ਸਿੰਘ, ਪਤਨੀ ਅਤੇ ਮਾਸੂਮ ਬੱਚੀ ਨੂੰ ਛੱਡ ਗਿਆ ਹੈ। ਮੰਨੂ ਦੀ ਮੌਤ ਨਾਲ ਕਬੱਡੀ ਖੇਡ ਜਗਤ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ।
