CM ਕੇਜਰੀਵਾਲ CBI ਦੇ ਦਫ਼ਤਰ ‘ਚੋਂ ਆਏ ਬਾਹਰ, 9 ਘੰਟੇ ਚੱਲੀ ਪੁੱਛਗਿੱਛ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰਾ ਦਿਨ ਦੀ ਪੁੱਛ ਗਿੱਛ ਤੋਂ ਬਾਅਦ ਹੁਣ CBI ਦੇ ਦਫਤਰ ਤੋਂ ਬਾਹਰ ਆ ਗਏ ਹਨ। ਇਸ ਦੌਰਾਨ ਓਹਨਾਂ ਨੇ ਬਾਹਰ ਆਉਦੀਆ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ CBI ਨੇ ਪੂਰੇ ਸਨਮਾਨ ਤੇ ਪਿਆਰ ਨਾਲ ਮੈਨੂੰ ਸਵਾਲ ਪੁੱਛੇ। ਮੈਂ CBI ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਕਥਿਤ ਸ਼ਰਾਬ ਘੁਟਾਲਾ ਝੂਠ ਹੈ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇੱਕ ਪੱਕੀ ਇਮਾਨਦਾਰ ਪਾਰਟੀ ਹੈ। ਅਸੀਂ ਮਰ ਜਾਵਾਂਗੇ ਪਰ ਭ੍ਰਿਸ਼ਟਾਚਾਰ ਨਹੀਂ ਕਰਾਂਗੇ l ਉਨ੍ਹਾਂ ਦੱਸਿਆ ਕਿ CBI ਨੇ ਮੈਨੂੰ 56 ਸਵਾਲ ਪੁੱਛੇ ਨੇ ਤੇ ਮੈਂ ਸਾਰਿਆਂ ਦੇ ਜਵਾਬ ਦੇ ਦਿੱਤੇ ਨੇ ਤੇ ਹੁਣਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਅੱਗੇ ਬੁਲਾਵੇਗੀ ਜਾਂ ਨਹੀਂ ਪਰ ਮੇਰਾ ਮੰਨਣਾ ਹੈ ਕਿ ਸਾਰਾ ਇਹ ਸਾਰਾ ਮਾਮਲਾ ਗਲਤ ਹੈ ਤੇ ਫਰਜ਼ੀ ਹੈ

Tags :