ਇਸਾਈਆ ਦੀ ਪ੍ਰਾਰਥਨਾ ਸਭਾ ਵਿੱਚ ਹੋਏ ਜ਼ੋਰਦਾਰ ਤਿੰਨ ਧਮਾਕੇ, 1 ਦੀ ਮੌਤ, ਕਰੀਬ 36 ਜ਼ਖਮੀ

ਕੇਰਲ ਦੇ ਏਰਨਾਕੁਲਮ ਦੇ ਕਲਾਮਾਸੇਰੀ ਵਿੱਚ ਸਥਿਤ ਇੱਕ ਕਨਵੈਨਸ਼ਨ ਸੈਂਟਰ ਵਿੱਚ ਜ਼ਬਰਦਸਤ ਤਿੰਨ ਧਮਾਕੇ ਹੋ ਜਾਣ ਦੀ ਖਬਰ ਮਿਲੀ ਹੈ।

ਸ਼ੱਕੀ ਅੱਤਵਾਦੀ ਹਮਲੇ ‘ਚ ਘੱਟੋ-ਘੱਟ 36 ਲੋਕਾਂ ਦੇ ਜ਼ਖਮੀ ਹੋਣ ਅਤੇ ਇੱਕ ਦੀ ਮੌਤ ਹੋ ਜਾਣ ਦੀ ਖਬਰ ਹੈ। ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾ ਦੇ ਅਨੁਸਾਰ, ਇਸ ਧਮਾਕਿਆ ਨੂੰ ਇਜ਼ਰਾਇਲ ਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨਾਲ ਵੀ ਮਿਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਇਸਾਈ ਭਾਈਚਾਰੇ ਦੇ ਲੋਕਾ ਵੱਲੋ ਇੱਕ ਪ੍ਰਾਰਥਨਾ ਸਭਾ ਵਿੱਚ ਪ੍ਰਾਰਥਨਾ ਕੀਤੀ ਜਾ ਰਹੀ ਸੀ, ਜਦੋ ਇਹ ਹਾਦਸਾ ਵਾਪਰਿਆ।

Tags :