ਪੰਜਾਬੀ ਗਾਇਕ ਕੈਐਸ ਮੱਖਣ ਦਾ ਹਾਲ ਹੀ ਵਿੱਚ ਇੱਕ ਗਾਣਾ ਜ਼ਮੀਨ ਦਾ ਰੌਲਾ ਰਿਲੀਜ਼ ਹੋਣ ਜਾ ਰਿਹਾ ਹੈ ਪਰ ਉਹ ਇਸ ਨਵੇਂ ਗਾਣੇ ਨੂੰ ਲੈ ਕੇ ਵਿਵਾਦਾ ਵਿੱਚ ਘਿਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਉਹਨਾਂ ਦੇ ਇਸ ਨਵੇਂ ਰਹੇ ਗੀਤ ਨੂੰ ਲੈ ਕੇ ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਨਵੇਂ ਗੀਤ ‘ਜ਼ਮੀਨ ਦਾ ਰੋਲਾ’ ਉਪਰ ਮੱਖਣ ਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੇਐਸ ਮੱਖਣ ਇਸ ਗੀਤ ਰਾਹੀ ਹਥਿਆਰਾ ਨੂੰ ਪ੍ਰਮੋਟ ਕਰ ਰਹੇ ਹਨ, ਅਤੇ ਉਹਨਾਂ ਨੇ ਇਸਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
