ਜਲੰਧਰ : ਪੰਜਾਬ ਕਾਂਗਰਸ ਚ’ ਕਾਟੋ ਕਲੇਸ਼ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ, ਪਹਿਲਾ ਕੈਪਟਨ ਤੇ ਸਿੱਧੂ ਕਾਂਗਰਸ ਨੂੰ ਲੈ ਬੈਠੇ ਤੇ ਹੁਣ ਰਾਣਾ ਗੁਰਜੀਤ ਤੇ ਕੁਲਬੀਰ ਜ਼ੀਰਾ ਵਿਚਾਲੇ ਖੜਕਦੀ ਨਜ਼ਰ ਆ ਰਹੀ ਆ, ਕੁਲਬੀਰ ਜ਼ੀਰਾ ਨੇ ਅਜਿਹਾ ਟਵੀਟ ਕੀਤਾ ਜਿਸ ਨਾਲ ਪੂਰੀ ਕਾਂਗਰਸ ਚ’ ਸਿਆਸੀ ਭੁਚਾਲ ਆ ਗਿਆ
ਦੱਸਦੀਏ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵਲੋਂ ਟਵੀਟ ਕੀਤਾ ਆ , ਜਿਸ ਵਿੱਚ ਉਹ ਰਾਣਾ ਗੁਰਜੀਤ ਸਿੰਘ ਦੀ ਤੁਲਨਾ ਰਾਵਣ ਨਾਲ ਕਰਦੇ ਨਜ਼ਰ ਆ ਰਹੇ ਹਨ। ਟਵੀਟ ਵਿੱਚ ਉਹ ਲਿਖਦੇ ਹਨ:
“ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ, ਅਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ, ਪਰ ਉਹਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ। ਮੈਨੂੰ ਰਾਣਾ ਜੀ ਅਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਲੱਗਦਾ।”
ਇਸ ਟਵੀਟ ਦੇ ਨਾਲ ਇੱਕ ਵੀਡੀਓ ਵੀ ਜੁੜੀ ਹੋਈ ਹੈ, ਜਿਸ ਵਿੱਚ ਰਾਣਾ ਗੁਰਜੀਤ ਸਿੰਘ ਦੀ ਵੀਡੀਓ ਆ, ਜਿਸ ਚ’ ਰਾਣਾ ਗੁਰਜੀਤ ਕਹਿ ਰਹੇ ਨੇ ਜਿਸ ਨੇ ਵੀ ਮੇਰੇ ਨਾਲ ਪੰਗਾ ਲਿਆ ਓ ਹੋਣੀ
ਕੁਲਬੀਰ ਸਿੰਘ ਜੀਰਾ ਨੇ ਇਸ ਟਵੀਟ ਰਾਹੀਂ ਸਾਫ਼ ਤੌਰ ‘ਤੇ ਰਾਣਾ ਗੁਰਜੀਤ ਉੱਤੇ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਹੰਕਾਰੀ ਕਿਹਾ ਤੇ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਿਵੇਂ ਰਾਵਣ ਦੇ ਹੰਕਾਰ ਨੇ ਉਸਦੀ ਤਬਾਹੀ ਕੀਤੀ, ਓਸੇ ਤਰ੍ਹਾਂ ਰਾਣਾ ਗੁਰਜੀਤ ਨੂੰ ਵੀ ਹੰਕਾਰ ਲੈਕੇ ਬੈਠੇਗਾ।
ਇਹ ਟਵੀਟ ਸਿਆਸੀ ਤਣਾਅ ਅਤੇ ਵਿਰੋਧੀ ਧਿਰਾਂ ਵਿਚਾਲੇ ਚੱਲ ਰਹੇ ਵਾਦ-ਵਿਵਾਦ ਨੂੰ ਦਰਸਾਉਂਦੀ ਹੈ


