ਮਸ਼ਹੂਰ ‘ਕੁਲ੍ਹੜ ਪੀਜ਼ਾ’ (Kulhad Pizza) ਫੇਮ ਕਪਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜਲੰਧਰ ਦੀ ਰਹਿਣ ਵਾਲੀ ਕੁਲ੍ਹੜ ਪੀਜ਼ਾ ਦੀ ਕੋ-ਫਾਊਂਡਰ ਗੁਰਪ੍ਰੀਤ ਕੌਰ ਦਾ ਸੋਸ਼ਲ ਮੀਡੀਆ ਟ੍ਰੋਲਰਸ ‘ਤੇ ਗੁੱਸਾ ਫੁੱਟ ਪਿਆ ਹੈ। ਮੰਗਲਵਾਰ ਨੂੰ ਗੁਰਪ੍ਰੀਤ ਨੇ ਇੱਕ ਬੇਹੱਦ ਭਾਵੁਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਫੁੱਟ-ਫੁੱਟ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ
ਇਹ ਵੀਡੀਓ ਉਨ੍ਹਾਂ ਲੋਕਾਂ ਅਤੇ ਟ੍ਰੋਲਰਸ ਨੂੰ ਕਰਾਰਾ ਜਵਾਬ ਹੈ ਜੋ ਲਗਾਤਾਰ ਉਨ੍ਹਾਂ ਦੇ ਚਰਿੱਤਰ ਅਤੇ ਉਨ੍ਹਾਂ ਦੇ ਛੋਟੇ ਬੱਚੇ ‘ਤੇ ਸਵਾਲ ਚੁੱਕ ਰਹੇ ਹਨ।
“ਮੇਰੀ ਇੱਕ ਵੀ ਵੀਡੀਓ ਗਲਤ ਦਿਖਾਓ…”
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਗੁਰਪ੍ਰੀਤ ਕੌਰ ਨੇ ਬੇਹੱਦ ਦੁਖੀ ਮਨ ਨਾਲ ਟ੍ਰੋਲਰਸ ਨੂੰ ਸਵਾਲ ਕੀਤੇ ਹਨ। ਵੀਡੀਓ ਦੌਰਾਨ ਉਸ ਨੇ ਕਿਹਾ:
“ਮੇਰੀ ਇੱਕ ਵੀ ਵੀਡੀਓ ਗਲਤ ਦਿਖਾਓ, ਮੈਂ ਕੀ ਗੰਦ ਪਾਇਆ ਹੈ? ਕੀ ਹੋਰ ਕੁੜੀਆਂ ਵੀਡੀਓਜ਼ ਨਹੀਂ ਬਣਾਉਂਦੀਆਂ? ਮੈਂ ਅਜਿਹਾ ਕਿਹੜਾ ਅਨੋਖਾ ਕੰਮ ਕਰ ਦਿੱਤਾ ਹੈ ਜੋ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ?”
ਬੱਚੇ ਅਤੇ ਚਰਿੱਤਰ ‘ਤੇ ਚੁੱਕੇ ਜਾ ਰਹੇ ਸਵਾਲਾਂ ਤੋਂ ਪਰੇਸ਼ਾਨ
ਗੁਰਪ੍ਰੀਤ ਨੇ ਰੋਂਦੇ ਹੋਏ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਕੁਝ ਲੋਕ ਨਫ਼ਰਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ। ਹੁਣ ਉਨ੍ਹਾਂ ਦੇ ਮਾਸੂਮ ਬੱਚੇ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਉਸ ਨੂੰ ‘ਡਰਾਮੇਬਾਜ਼’ ਤੱਕ ਕਿਹਾ ਜਾ ਰਿਹਾ ਹੈ। ਗੁਰਪ੍ਰੀਤ ਮੁਤਾਬਕ, ਇੱਕ ਮਾਂ ਹੋਣ ਦੇ ਨਾਤੇ ਆਪਣੇ ਬੱਚੇ ਲਈ ਅਜਿਹੀਆਂ ਨਕਾਰਾਤਮਕ ਗੱਲਾਂ ਸੁਣਨਾ ਉਨ੍ਹਾਂ ਲਈ ਬੇਹੱਦ ਅਸਹਿ ਹੈ
ਦੱਸ ਦੇਈਏ ਕਿ ਕੁਲ੍ਹੜ ਪੀਜ਼ਾ ਕਪਲ (ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ) ਆਪਣੇ ਕੰਮ ਦੇ ਨਾਲ-ਨਾਲ ਅਕਸਰ ਸੋਸ਼ਲ ਮੀਡੀਆ ਵਿਵਾਦਾਂ ਅਤੇ ਟ੍ਰੋਲਿੰਗ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਪਰ ਇਸ ਵਾਰ ਗੁਰਪ੍ਰੀਤ ਦਾ ਦਰਦ ਵੀਡੀਓ ਦੇ ਰੂਪ ਵਿੱਚ ਸ਼ਰੇਆਮ ਛਲਕ ਪਿਆ ਹੈ
