ਕ੍ਰਿਕਟ ਜਗਤ ਲਈ ਇੱਕ ਬੇਹੱਦ ਦੁਖਦਾਈ ਖ਼ਬਰ ਹੈ। ਵੈਸਟਇੰਡੀਜ਼ ਦੇ ਮਹਾਨ ਅਤੇ ਸਰਵਕਾਲੀ ਸਰਵੋਤਮ ਆਲ-ਰਾਊਂਡਰ ਸਰ ਗਾਰਫੀਲਡ ਸੋਬਰਸ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕ੍ਰਿਕਟ ਇਤਿਹਾਸ ਦੇ ਸਭ ਤੋਂ ਚਮਕਦਾਰ ਸਿਤਾਰਿਆਂ ਵਿੱਚੋਂ ਇੱਕ, ਸੋਬਰਸ ਨੇ 1954 ਤੋਂ 1974 ਦਰਮਿਆਨ 93 ਟੈਸਟ ਮੈਚ ਖੇਡੇ।
ਉਨ੍ਹਾਂ ਨੇ ਆਪਣੀ ਲਾਜਵਾਬ ਬੱਲੇਬਾਜ਼ੀ, ਘਾਤਕ ਗੇਂਦਬਾਜ਼ੀ ਅਤੇ ਬਿਹਤਰੀਨ ਫੀਲਡਿੰਗ ਦੇ ਦਮ ‘ਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਅਮਿੱਟ ਛਾਪ ਛੱਡੀ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਪੂਰਾ ਖੇਡ ਜਗਤ ਡੂੰਘੇ ਸੋਗ ਵਿੱਚ ਡੁੱਬ ਗਿਆ ਹੈ। ਦੁਨੀਆ ਭਰ ਦੇ ਖੇਡ ਪ੍ਰੇਮੀ ਅਤੇ ਦਿੱਗਜ ਖਿਡਾਰੀ ਇਸ ਮਹਾਨ ਸ਼ਖਸੀਅਤ ਦੇ ਵਿਛੋੜੇ ‘ਤੇ ਸੋਗ ਮਨਾ ਰਹੇ ਹਨ, ਜਿਨ੍ਹਾਂ ਦੀ ਵਿਰਾਸਤ ਹਮੇਸ਼ਾ ਅਮਰ ਰਹੇਗੀ।