ਉੱਡਦੇ ਹੀ ਏਅਰ ਇੰਡੀਆ ਦੇ ਜਹਾਜ਼ ਚ’ ਨਿਕਲਣ ਲੱਗਾ ਧੁਆਂ, ਪੜੋ ਪੂਰੀ ਖ਼ਬਰ

ਲਖਨਊ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕਾਰਗੋ ਕੰਪਾਰਟਮੈਂਟ ਵਿੱਚ ਸਮੋਕ ਡਿਟੈਕਸ਼ਨ ਅਲਾਰਮ ਐਕਟੀਵੇਟ ਹੋ ਗਿਆ ਸੀ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਲਖਨਊ ਏਅਰਪੋਰਟ ਨਾਲ ਸੰਪਰਕ ਕੀਤਾ।

ATC ਤੋਂ ਮਨਜ਼ੂਰੀ ਮਿਲਣ ਉਪਰੰਤ ਜਹਾਜ਼ ਨੂੰ ਲਖਨਊ ਏਅਰਪੋਰਟ ’ਤੇ ਸੁਰੱਖਿਅਤ ਉਤਾਰਿਆ ਗਿਆ। ਜਹਾਜ਼ ਦੇ ਲੈਂਡ ਕਰਦੇ ਹੀ ਏਅਰਪੋਰਟ ਦੀ ਰਿਸਪਾਂਸ ਟੀਮ ਸਰਗਰਮ ਹੋ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਅਤੇ ਤਕਨੀਕੀ ਮਾਹਿਰਾਂ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਉਡਾਣ ਭਰਨ ਤੋਂ ਕੁਝ ਦੇਰ ਬਾਅਦ ਵੱਜਿਆ ਅਲਾਰਮ

ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ IX 1253 ਨੇ ਵੀਰਵਾਰ ਸਵੇਰੇ ਕਰੀਬ 8 ਵਜੇ ਵਾਰਾਣਸੀ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰੀ ਸੀ। ਉਡਾਣ ਤੋਂ ਥੋੜ੍ਹੀ ਦੇਰ ਬਾਅਦ ਕਾਰਗੋ ਹਿੱਸੇ ਵਿੱਚ ਸਮੋਕ ਡਿਟੈਕਸ਼ਨ ਅਲਾਰਮ ਵੱਜਣ ਲੱਗਾ।

ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਇਲਟ ਨੇ ਲਖਨਊ ਏਅਰਪੋਰਟ ਨਾਲ ਸੰਪਰਕ ਕੀਤਾ ਅਤੇ ਕਰੀਬ 8:52 ਵਜੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

155 ਯਾਤਰੀਆਂ ਤੇ ਕਰੂ ਨੂੰ ਉਤਾਰਿਆ ਗਿਆ

ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਸਵੇਰੇ ਕਰੀਬ 9:02 ਵਜੇ 155 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਏਅਰਪੋਰਟ ਦੇ ਸਟੈਂਡ ’ਤੇ ਪਾਰਕ ਕਰ ਦਿੱਤਾ ਗਿਆ।

ਸ਼ੁਰੂਆਤੀ ਜਾਂਚ ਦੌਰਾਨ ਜਹਾਜ਼ ਵਿੱਚ ਧੂੰਏਂ ਜਾਂ ਅੱਗ ਦਾ ਕੋਈ ਸਪੱਸ਼ਟ ਨਿਸ਼ਾਨ ਨਹੀਂ ਮਿਲਿਆ। ਹੁਣ ਜਾਂਚ ਏਜੰਸੀਆਂ ਅਤੇ ਤਕਨੀਕੀ ਮਾਹਿਰ ਇਹ ਪਤਾ ਲਗਾਉਣ ਵਿੱਚ ਜੁਟੇ ਹਨ ਕਿ ਜੇਕਰ ਧੂੰਏਂ ਦੀ ਮੌਜੂਦਗੀ ਨਹੀਂ ਸੀ ਤਾਂ ਸਮੋਕ ਅਲਾਰਮ ਕਿਸ ਕਾਰਨ ਐਕਟੀਵੇਟ ਹੋਇਆ।

ਫਿਲਹਾਲ ਘਟਨਾ ਦੀ ਤਕਨੀਕੀ ਜਾਂਚ ਜਾਰੀ ਹੈ ਅਤੇ ਅਲਾਰਮ ਦੇ ਅਸਲ ਕਾਰਨ ਬਾਰੇ ਅਗਲੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ