ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿੱਚ ਬੱਦਲ ਫੱਟਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ, ਬੱਦਲ ਫੱਟਣ ਨਾਲ ਨਿਹਰੀ ਤਹਿਸੀਲ ਦੀ ਖੱਡ ਵਿੱਚ ਇਹ ਹੜ੍ਹ ਆਇਆ ਹੈ। ਜਿਸਤੋ ਬਾਅਦ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੋਰਾਨ ਸੈਲਾਬ ਵਿੱਚ ਦੋ ਕਾਰਾਂ ਰੁੜ੍ਹ ਗਈਆਂ ਅਤੇ ਗਊਸ਼ਾਲਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ ਡੋਗਰੀ, ਹਾਡਾਬੋਈ ਤੇ ਕਰਲਾ ਪਿੰਡ ਦੇ ਲੋਕਾਂ ਦੀ ਜ਼ਮੀਨ ਵੀ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਗਈ। ਜਿਸਦੇ ਕਾਰਣ ਲੋਕਾਂ ਨੂੰ ਕਾਫੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

