ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆ ਲੁਧਿਆਣਾ ਲੁੱਟ ਕਾਂਡ ਵਿਚ ਸ਼ਾਮਲ 5 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੇ ਡੀਜੀਪੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਲੁੱਟ ਨੂੰ 10 ਜਣਿਆਂ ਨੇ ਅੰਜਾਮ ਦਿੱਤਾ ਸੀ, ਜਿਸ ਵਿਚੋਂ ਪੰਜ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਕੈਸ਼ ਵੈਨ ਡਕੈਤੀ ਵਿੱਚ ਪੁਲਿਸ ਨੂੰ ਬਹੁਤ ਵੱਡੀ ਸਫਲਤਾ, ਜਲਦ ਸਾਂਝੇ ਕਰਾਂਗੇ ਵੇਰਵੇ। ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸਨੂੰ ਘਟਨਾਂ ਨੂੰ ਲੈ ਕੇ ਕੁੱਝ ਮਹੀਨਿਆ ਤੋੋ ਪਲਾਨਿਗ ਚੱਲ ਰਹੀ ਸੀ ਤੇ ਇਸ ਵਿੱਚ ਇੱਕ ਲੜਕੀ ਵੀ ਸ਼ਾਮਿਲ ਸੀ। ਇਸ ਵਾਰਦਾਤ ਵਿੱਚ ਇੱਕ ਲੜਕਾ ਜੋ ਕਿ 4 ਸਾਲਾਂ ਤੋ ਇਸ ਕੰਪਨੀ ਦਾ ਵਰਕਰ ਸੀ।


