ਤਬਾਈ ਮਚਾਉਦਾ ਆ ਰਿਹਾ ਹੈ ਗੁਜਰਾਤ ਵਿੱਚ ਬਿਪਰਜੋਏ ਤੂਫਾਨ, 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ

ਚੱਕਰਵਾਤੀ ਤੂਫਾਨ ਬਿਪਰਜੋਏ ਭਾਰੀ ਤਬਾਹੀ ਮਚਾਉਂਦਾ ਹੋਇਆ ਅੱਗੇ ਵਧ ਰਿਹਾ ਹੈ। ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ‘ਬਿਪਰਜੋਏ’ ਇਸ ਸਮੇਂ ਪੂਰਬੀ ਮੱਧ ਅਰਬ ਸਾਗਰ ਦੀ ਖਾੜੀ ਉਤੇ ਹੈ ਅਤੇ ਹੌਲੀ-ਹੌਲੀ ਉੱਤਰ ਵੱਲ ਵਧ ਰਿਹਾ ਹੈ। 15 ਜੂਨ ਨੂੰ ਇਸ ਤੂਫਾਨ ਦੇ ਸੌਰਾਸ਼ਟਰ-ਕੱਛ ਅਤੇ ਨਾਲ ਲੱਗਦੇ ਪਾਕਿਸਤਾਨੀ ਤੱਟ ਤੱਕ ਪਹੁੰਚਣ ਦੀ ਪ੍ਰਬਲ ਸੰਭਾਵਨਾ ਹੈ। ਇਸ ਤੋਂ ਬਾਅਦ ‘ਬਿਪਰਜੋਏ’ ਦੇ ਉੱਤਰ-ਪੂਰਬ ਦਿਸ਼ਾ ਵੱਲ ਵਧਣ ਅਤੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਚੱਕਰਵਾਤੀ ਤੂਫਾਨ ਗੁਜਰਾਤ ਵੱਲ ਵਧਣ ਦੇ ਨਾਲ ਇਹ ਤੱਟਵਰਤੀ ਜ਼ਿਲਿਆਂ ਸੌਰਾਸ਼ਟਰ ਅਤੇ ਕੱਛ ਦੇ ਲੱਖਾਂ ਲੋਕਾਂ ਲਈ ਇਹ ਹਫਤਾ ਕਾਫੀ ਭਿਆਨਕ ਹੋਣ ਵਾਲਾ ਹੈ। ਚੱਕਰਵਾਤ ਦੇ ਪੂਰੀ ਤਰ੍ਹਾਂ ਪਹੁੰਚਣ ਵਿੱਚ ਅਜੇ ਦੇਰੀ ਹੈ ਪਰ ਇਸ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸਤੋ ਬਾਅਦ 20 ਹਜਾਰ ਤੋ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ। ਇਸ ਤੂਫਾਨ ਨੂੰ ਲੈ ਕੇ 17 ਬਚਾਅ ਟੀਮਾਂ ਗਠਿਤ ਕਰ ਦਿੱਤੀਆ ਹਨ। ਗੁਜਰਾਤ ਵਿੱਚ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Tags :