ਨੌਜਵਾਨ ਪਹਿਲਾਂ ਮਹਿਲਾਵਾਂ ਨਾਲ ਕਰਵਾਉਦਾ ਸੀ ਵਿਆਹ ਫਿਰ ਪੈਸੇ ਲੈਕੇ ਹੋ ਜਾਂਦਾ ਸੀ ਫਰਾਰ

ਅਮਰੀਕਾ ਵਿੱਚ ਇੱਕ 32 ਸਾਲਾਂ ਨੌਜਵਾਨ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਰਹਿਣ ਵਾਲੇ ਜੀਯੋਵੰਨੀ ਵਿਗਲਿਯੋਟੋ ਨੇ 100 ਤੋ ਵੱਧ ਮਹਿਲਾਵਾਂ ਨਾਲ ਵਿਆਹ ਕਰਵਾਉਣ ਦਾ ਰਿਕਾਰਡ ਦਰਜ ਕੀਤਾ ਹੈ। ਸਾਲ 1949 ਤੋ ਲੈ ਕੇ 1981 ਤੱਕ ਨੌਜ਼ਵਾਨ ਨੇ ਬਿਨਾ ਤਾਲਾਕ ਦਿੱਤੇ 105 ਮਹਿਲਾਵਾਂ ਨਾਲ ਵਿਆਹ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਕੋਈ ਵੀ ਪਤਨੀ ਇੱਕ-ਦੂਸਰੇ ਨੂੰ ਨਹੀ ਜਾਣਦੀ ਹੈ ਅਤੇ ਉਸਨੇ ਹਰ ਵਿਆਹ ਅਲੱਗ-ਅਲੱਗ ਨਾਮ ਨਾਲ ਕਰਵਾਇਆ ਹੈ। ਦੱਸਿਆ ਜਾ ਰਿਹਾ ਇਹ ਨੌਜ਼ਵਾਨ ਸਾਰੀਆਂ ਮਹਿਲਾਵਾਂ ਨੂੰ ਚੋਰ ਬਾਜ਼ਾਰ ਵਿੱਚ ਮਿਲਦਾ ਸੀ ਅਤੇ ਉਹਨਾਂ ਨੂੰ ਪਹਿਲੀ ਡੇਟ ਤੇ ਹੀ ਵਿਆਹ ਲਈ ਪ੍ਰਪੋਜ਼ ਕਰ ਦਿੰਦਾ ਸੀ। ਫਿਰ ਵਿਆਹ ਕਰਨ ਤੋ ਬਾਅਦ ਲੜਕੀ ਦੇ ਗਹਿਣੇ, ਕੀਮਤੀ ਸਾਮਾਨ, ਪੈਸੇ ਲੈ ਕੇ ਦੋੜ ਜਾਂਦਾ ਸੀ। ਇਸਤੋ ਬਾਅਦ ਉਹ ਇੱਕ ਨਵੀਂ ਮਹਿਲਾ ਦਾ ਸ਼ਿਕਾਰ ਕਰਨ ਵਿੱਚ ਡੱਟ ਜਾਂਦਾ ਸੀ। ਪਰ ਉਸਦੀ ਸ਼ਿਕਾਰ ਹੋਈ ਆਖਰੀ ਮਹਿਲਾ ਨੇ ਉਸਨੂੰ ਇੱਕ ਘਰ ਵਿੱਚ ਦਬੋਚ ਲਿਆ। ਇਹ ਮਹਿਲਾ ਜੋ ਕਿ ਚੋਰ ਬਾਜ਼ਾਰ ਵਿੱਚ ਮੈਨੇਜ਼ਰ ਦਾ ਕੰਮ ਕਰਦੀ ਸੀ। ਮਹਿਲਾ ਨੇ ਦੱਸਿਆ ਕਿ ਉਸਨੇ ਉਸ ਨਾਲ 1981 ਵਿੱਚ ਵਿਆਹ ਕਰਵਾਇਆ ਸੀ ਪਰ ਤਿੰਨ ਹਫਤੇ ਬਾਅਦ ਹੀ ਉਸਨੂੰ ਛੱਡ ਦਿੱਤਾ ਸੀ। ਪੁਲਿਸ ਨੇ 1981 ਵਿੱਚ ਨੌਜ਼ਵਾਨ ਨੂੰ ਗਿ੍ਰਫਤਾਰ ਕਰ ਲਿਆ ਸੀ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਨੌਜ਼ਵਾਨ ਹਰ ਇੱਕ ਮਹਿਲਾ ਨੂੰ ਇੱਕ ਝਾਂਸਾ ਦੇ ਕੇ ਬੁਲਾ ਲੈਦਾ ਸੀ ਕਿ ਉਹ ਬਹੁਤ ਹੀ ਦੂਰ ਰਹਿੰਦਾ ਹੈ ਇਸ ਲਈ ਉਸਨੂੰ ਉਸ ਕੋਲ ਹੀ ਸਾਮਾਨ ਲੈ ਕੇ ਆਉਣਾ ਪਵੇਗਾ। ਇਸ ਮਾਮਲੇ ਵਿੱਚ ਨੌਜ਼ਵਾਨ ਨੂੰ 34 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਨਾਲ ਹੀ ਉਸਨੂੰ 2 ਕਰੋੜ 75 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ ।

Tags :