ਲੋੜਵੰਦਾਂ ਨੂੰ ਮੁਫਤ ਟੈਟੂ ਬਨਾਉਣ ਦੀ ਸਿਖਲਾਈ ਦਿੰਦਾ ਹੈ ਇਹ ਕਲਾਕਾਰ

ਚੰਡੀਗੜ੍ਹ ਨੂੰ ਖੂਬਸੂਰਤੀ ਦਾ ਸ਼ਹਿਰ ਤਾਂ ਕਿਹਾ ਹੀ ਜਾਂਦਾ ਹੈ ਪਰ ਇੱਥੇ ਹੁਨਰ ਦੀ ਵੀ ਕਮੀ ਨਹੀਂ ਹੈ। ਸ਼ਹਿਰ ਵਿੱਚ ਅਜਿਹਾ ਟੈਟੂ ਕਲਾਕਾਰ ਆਸ਼ੀਸ਼ ਹੈ ਜੋ ਕਿ 9 ਸਾਲ ਤੋ ਟੈਟੂ ਬਣਾਉਣ ਦਾ ਕੰਮ ਕਰ ਰਿਹਾ ਹੈ। ਅਸ਼ੀਨ ਨੇ ਦੱਸਿਆ ਕਿ ਇਸ ਕੰਮ ਵਿੱਚ ਚੁਣੌਤੀਆਂ ਤਾਂ ਬਹੁਤ ਆਈਆਂ ਪਰ ਉਨ੍ਹਾਂ ਨੇ ਡਟਕੇ ਉਨ੍ਹਾਂ ਦਾ ਸਾਹਮਣਾ ਕੀਤਾ। ਜਿਸ ਤਰ੍ਹਾਂ ਬਾਕੀ ਟੈਟੂ ਕਲਾਕਾਰ ਸਟਾਇਲ ਵਿੱਚ ਰਹਿੰਦੇ ਨੇ ਉਸ ਤਰ੍ਹਾਂ ਇਹ ਆਪਣੀ ਸਾਦਗੀ ਵਿੱਚ ਰਹਿਣਾ ਪਸੰਦ ਕਰਦੇ ਨੇ। ਇੰਡਸਟਰੀ ਵਿੱਚ ਨਾਮੀ ਰੈਪਰਜ਼ ਅਤੇ ਬੈਡ ਮੁੰਡੇ ਗਰੁੱਪ ਵਰਗੀਆਂ ਹਸਤੀਆਂ ਦੇ ਟੈਟੂ ਵੀ ਬਣਾਏ ਗਏ। ਉਨ੍ਹਾਂ ਨੇ ਦੱਸਿਆ ਕਿ ਆਸ਼ੀਸ਼ ਜ਼ਰੂਰਤਮੰਦ ਬੱਚਿਆਂ ਨੂੰ ਮੁਫ਼ਤ ਵਿੱਚ ਟੈਟੂ ਬਣਾਉਣ ਦੀ ਕਲਾ ਸਿਖਾਉਂਦੇ ਹਨ ਅਤੇ ਬਾਕੀਆਂ ਨੂੰ ਇਹ ਕਲਾ ਕੋਰਸ ਦੇ ਤੌਰ ‘ਤੇ ਸਿਖਾਕੇ ਸਰਟੀਫਿਕੇਟ ਦਿੰਦੇ ਹਨ। ਭਵਿੱਖ ਵਿੱਚ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਅਤੇ ਐਕਟਰ ਵਿਵੇਕ ਓਬਰਾਏ ਦੇ ਟੈਟੂ ਬਣਾਉਣ ਦੀ ਤਮੰਨਾ ਹੈ।

Tags :