ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸਤੋ ਬਾਅਦ ਸਲਮਾਨ ਖਾਨ ਨੇ ਇੱਕ ਨਵੀਂ ਬੁਲੇਟਪਰੂਫ ਗੱਡੀ ਵੀ ਖਰੀਦੀ ਹੈ। ਸਲਮਾਨ ਖਾਨ ਘਰ ਤੋ ਬਾਹਰ ਜਾਣ ਲਈ ਇਸ ਬੁਲੇਟਪਰੂਫ XUV ਵਿੱਚ ਜਾਂਦੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਮੁੰਬਈ ਵਿੱਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਸ਼ਾਨਦਾਰ ਉਦਘਾਟਨ ਵਿੱਚ ਉਹਨਾਂ ਨੂੰ ਨਵੀਂ ਗੱਡੀ ਵਿੱਚ ਦੇਖਿਆ ਗਿਆ ਸੀ, ਜਿੱਥੇ ਉਹ ਆਪਣੀ ਨਿੱਜੀ ਸੁਰੱਖਿਆ ਅਤੇ ਇੱਕ ਪੁਲਿਸ ਸੁਰੱਖਿਆ ਦੇ ਨਾਲ ਬੁਲੇਟਪਰੂਫ ਐਸਯੂਵੀ ਵਿੱਚ ਪਹੁੰਚੇ ਸਨ।
