ਇੱਕ ਵਾਰ ਫਿਰ PM ਮੋਦੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਹੋਏ ਭਾਵੁਕ, ਲਿਖਿਆ ਆਰਟੀਕਲ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਇੱਕ ਵਾਰ ਫਿਰ ਤੋ ਭਾਵੁਕ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕਰਦਿਆ ਇੱਕ ਅਖਬਾਰ ਦੇ ਵਿੱਚ ਭਾਵੁਕ ਆਰਟੀਕਲ ਲਿਖਿਆ ਹੈ । ਲਿਖਿਆ ਹੈ ਕਿ ਉਸਨੇ ਪਿਤਾ ਸਮਾਨ ਸ਼ਖਸ਼ੀਅਤ ਨੂੰ ਗੁਆ ਦਿੱਤਾ ਹੈ, ਉਹਨਾਂ ਦੀ ਦੇਣ ਮੈਂ ਕਦੇ ਨਹੀਂ ਭੁਲਾ ਸਕਦਾ ਅਤੇ ਕਈ ਦਹਾਕਿਆ ਤੱਕ ਉਹਨਾਂ ਨੇ ਮੇਰਾ ਮਾਰਗਦਰਸ਼ਨ ਕੀਤਾ ਹੈ। ਅੱਗੇ ਲਿਖਿਆ ਹੈ ਕਿ ਉਹਨਾਂ ਨੇ ਕਈ ਸਾਰੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਖੇਤੀਬਾੜੀ ਉਹਨਾਂ ਦਾ ਅਸਲ ਸ਼ੋਕ ਸੀ। ਉਹਨਾ ਨੇ ਕਿਹਾ ਕਿ 1990 ਵਿੱਚ ਬਾਦਲ ਸਾਬ ਨਾਲ ਮੇਰੀ ਨੇੜਿਓਂ ਮੁਲਾਕਾਤ ਹੋਈ ਸੀ ਅਤੇ ਸਾਡੀਆ ਪਾਰਟੀਆ ਨੇ 1997 ਵਿੱਚ ਇਕੱਠੀਆ ਚੋਣਾਂ ਲੜੀਆਂ ਸਨ। ਉਹਨਾਂ ਦੇ ਨਿੱਘ ਅਤੇ ਦਿਆਲਤਾ ਇਹ ਦੋ ਗੁਣ ਆਖਰੀ ਸਮੇਂ ਤੱਕ ਉਹਨਾਂ ਦੇ ਨਾਲ ਰਹੇ। ਉਹਨਾਂ ਦਾ ਗਠਜੋੜ 1997 ਤੋ 2017 ਤੱਕ ਸੇਵਾ ਕਰਦਾ ਰਿਹਾ। ਇਸਤੋ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆ ਉਹ ਕਈਆ ਸਾਰੀਆ ਮੁਲਾਕਾਤ ਦੀਆ ਭਾਵੁਕ ਗੱਲਾਂ ਲਿਖੀਆ ਹਨ।

Tags :