ਹਰਿਆਣਾ ਦੇ ਰੋਹਤਕ ਤੋ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਸਿਰਫਿਰੇ ਆਸ਼ਿਕ ਨੇ ਆਪਣੀ ਪ੍ਰੇਮਿਕਾ ਨੂੰ ਕੈਨੇਡਾ ਤੋ ਬੁਲਾ ਕੇ ਉਸਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਕਰੀਬ ਇੱਕ ਸਾਲ ਪਹਿਲਾ ਦਿੱਤਾ ਗਿਆ ਸੀ ਪਰ ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਕਰਦਿਆ ਲੜਕੀ ਦਾ ਕੰਗਾਲ ਬਰਾਮਦ ਕੀਤਾ ਗਿਆ ਹੈ। ਲੜਕੇ ਨੇ ਲੜਕੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਫਾਰਮ ਹਾਊਸ ਵਿੱਚ ਦਫਨਾ ਦਿੱਤਾ ਸੀ। ਸਰਫਿਰੇ ਆਸ਼ਿਕ ਸੁਨੀਲ ਨੇ ਪਹਿਲਾ ਤਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਿਆ ਤਾਂ ਉਸਨੇ ਕਤਲ ਦੀ ਗੱਲ ਕਬੂਲ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਪਹਿਲਾ ਤੋ ਹੀ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਵੀ ਹਨ। ਸੁਨੀਲ ਤੇ ਲੜਕੀ ਮੋਨਿਕਾ ਨੇ ਕੈਨੇਡਾ ਤੋ ਪਰਤਣ ਤੋ ਬਾਅਦ ਗਾਜੀਆਬਾਦ ਵਿਖੇ ਇੱਕ ਮੰਦਿਰ ਵਿੱਚ ਵਿਆਹ ਕੀਤਾ ਸੀ।
