ਸੜਕ ਤੇ ਜਨਮਦਿਨ ਮਨਾ ਰਹੇ ਨੌਜ਼ਵਾਨਾਂ ਨੂੰ ਰਾਸਤਾ ਖਾਲੀ ਕਰਨ ਲਈ ਕਿਹਾ ਤਾਂ ਆਟੋ ਚਾਲਕ ਦਾ ਕੀਤਾ ਕਤਲ

ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਅੰਬਤੂਰ ਇਲਾਕੇ ‘ਚ 25 ਸਾਲਾ ਆਟੋਰਿਕਸ਼ਾ ਚਾਲਕ ਦਾ ਨੌਜਵਾਨਾਂ ਦੇ ਇਕ ਸਮੂਹ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਨੌਜਵਾਨਾਂ ਦਾ ਇਕ ਸਮੂਹ ਸੜਕ ‘ਤੇ ਹੀ ਆਪਣੇ ਸਾਥੀ ਦਾ ਜਨਮਦਿਨ ਮਨਾ ਰਿਹਾ ਸੀ ਤਾਂ ਇਸ ਦੋਰਾਨ ਇੱਕ ਆਟੋ ਚਾਲਕ ਨੇ ਉਹਨਾਂ ਨੂੰ ਰਾਸਤਾ ਖਾਲੀ ਕਰਨ ਦੇ ਲਈ ਕਿਹਾ ਤਾਂ ਜਦੋ ਨੌਜਵਾਨਾਂ ਨੇ ਨਾ ਸੁਣੀ ਤਾਂ ਆਟੋ ਚਾਲਕ ਨੇ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।

ਇਸ ਮਾਮਲੇ ਵਿੱਚ ਪੁਲਿਸ ਨੇ ਦੋ ਨਾਬਾਲਗਾਂ ਸਮੇਤ 8 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮ੍ਰਿਤਕ ਦੀ ਪਹਿਚਾਣ ਅੰਬਤੂਰ ਦੇ ਵੈਂਕਟੇਸ਼ਵਰ ਨਗਰ ਨਿਵਾਸੀ ਕਾਮੇਸ਼ (25) ਵਜੋਂ ਹੋਈ ਹੈ। ਆਟੋ ਰਿਕਸ਼ਾ ਕਾਮੇਸ਼ ਦੇ ਦੋਸਤ ਦਾ ਸੀ। ਇਸ ਘਟਨਾ ਵਿੱਚ ਮ੍ਰਿਤਕ ਕਾਮੇਸ਼ ਦੇ ਨਾਲ ਉਸ ਦਾ ਭਰਾ ਸਤੀਸ਼ (29) ਵੀ ਜ਼ਖ਼ਮੀ ਹੋ ਗਿਆ।