210 ਕਿਲੋਗ੍ਰਾਮ ਭਾਰ ਚੁੱਕਦੇ ਸਮੇਂ ਜਿੰਮ ਟ੍ਰੇਨਰ ਦੀ ਟੁੱਟੀ ਗਰਦਨ, ਹੋਈ ਮੌਤ

ਇੰਡੋਨੇਸ਼ੀਆ ਦੇ ਇੱਕ 33 ਸਾਲਾ ਫਿਟਨੈਸ ਪ੍ਰਭਾਵਕ ਦੀ 210 ਕਿਲੋਗ੍ਰਾਮ ਭਾਰ ਚੁੱਕਦੇ ਸਮੇਂ ਗਰਦਨ ਟੁੱਟਣ ਕਾਰਨ ਮੌਤ ਹੋ ਜਾਣ ਦੀ ਘਟਨਾ ਮਿਲੀ ਹੈ। ਜਾਣਕਾਰ ਮੁਤਾਬਕ ਇਹ ਘਟਨਾ 15 ਜੁਲਾਈ ਨੂੰ ਬਾਲੀ ਦੇ ਇੱਕ ਜਿਮ ਵਿੱਚ ਵਾਪਰੀ।

ਜਸਟਿਨ ਵਿੱਕੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਆਪਣੇ ਮੋਢਿਆਂ ‘ਤੇ ਬਾਰਬੈਲ ਨਾਲ ਸਕੁਐਟ ਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਤੇ ਹਾਦਸੇ ਕਾਰਨ ਉਸਦੀ ਗਰਦਨ ਟੁੱਟ ਗਈ ਅਤੇ ਉਸ ਦੇ ਦਿਲ ਅਤੇ ਫੇਫੜਿਆਂ ਨਾਲ ਜੁੜੀਆਂ ਕਈ ਨਾੜੀਆਂ ਬੰਦ ਹੋ ਗਈਆਂ। ਜਸਟਿਨ ਵਿੱਕੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਸਦੀ ਮੌਤ ਹੋ ਗਈ।