ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਕਠੂਮਰ ਥਾਣਾ ਖੇਤਰ ਦੇ ਨਗਲਾ ਫਰਾਸੀਆ ਸੌਂਖ ਪਿੰਡ ਵਿੱਚ ਦੋ ਸਕੀਆਂ ਭੈਣਾਂ ਦੀ ਸ਼ੱਕੀ ਹਾਲਾਤਾਂ ਵਿੱਚ ਸਹੁਰੇ ਘਰ ਦੇ ਵਿੱਚੋ ਮ੍ਰਿਤਕ ਸਰੀਰ ਮਿਲਿਆ। ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੇ ਸਹੁਰੇ ਪਰਿਵਾਰ ‘ਤੇ ਦਾਜ ਲਈ ਕੁੱਟਮਾਰ ਕਰਕੇ ਦੋਵਾਂ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਅਲਵਰ ਦੇ ਪੁਲਿਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਦੋਵੇਂ ਭੈਣਾਂ ਦੀਆਂ ਲਾਸ਼ਾਂ ਇੱਕ ਕਮਰੇ ਵਿੱਚ ਮਿਲੀਆਂ ਹਨ। ਸ਼ੁਰੂਆਤੀ ਜਾਂਚ ‘ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪ ਰਿਹਾ ਹੈ। ਪਰ ਦੋਹਾਂ ਭੈਣਾਂ ਦੀ ਇਕੱਠੇ ਖੁਦਕੁਸ਼ੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਪਿੱਛੇ ਕੋਈ ਵੱਡਾ ਕਾਰਨ ਹੈ। ਇਸ ਸਬੰਧੀ ਦੋਵਾਂ ਮ੍ਰਿਤਕਾਂ ਦੇ ਪਿਤਾ ਗੋਵਿੰਦ ਨੇ ਮਾਮਲਾ ਦਰਜ ਕਰਵਾਇਆ ਹੈ।
ਗੋਵਿੰਦ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਉਸਦੀ ਬੇਟੀ ਵੰਦਨਾ ਦਾ ਵਿਆਹ ਸ਼ੈਲੇਂਦਰ ਅਤੇ ਅੰਜਨਾ ਦਾ ਵਿਆਹ ਕੈਲਾਸ਼ ਜਾਟ ਨਿਵਾਸੀ ਨਗਲਾ ਫਰਾਸੀਆ ਸੌਂਖ ਨਾਲ 1 ਦਸੰਬਰ 2021 ਨੂੰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ ਸੀ। ਉਸ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਵਿੱਚ ਇੱਕ ਮੋਟਰਸਾਈਕਲ ਅਤੇ 251,000 ਰੁਪਏ ਨਕਦ ਦਿੱਤੇ। ਪਰ ਕੁਝ ਦਿਨਾਂ ਬਾਅਦ ਹੀ ਉਸਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਵੰਦਨਾ ਅਤੇ ਅੰਜਨਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਹੁਰੇ ਚਾਰ ਪਹੀਆ ਵਾਹਨ ਅਤੇ 11 ਲੱਖ ਰੁਪਏ ਦਾਜ ਦੀ ਮੰਗ ਕਰ ਰਹੇ ਸਨ।
ਮੰਗ ਪੂਰੀ ਨਾ ਹੋਣ ‘ਤੇ ਮੁਲਜ਼ਮਾਂ ਨੇ 16 ਸਤੰਬਰ ਦੀ ਸਵੇਰ ਨੂੰ ਦੋਵੇਂ ਧੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਸੂਚਨਾ ‘ਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਅੰਜਨਾ ਦੇ ਨੱਕ ‘ਚੋਂ ਖੂਨ ਨਿਕਲ ਰਿਹਾ ਸੀ। ਦੋਵੇਂ ਧੀਆਂ ਦੀਆਂ ਲਾਸ਼ਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਬਾਅਦ ਵਿੱਚ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
