Elon Musk ਦੇ Twitter ਨੂੰ Mark Zuckerberg ਦੇ Threads ਤੋਂ ਖ਼ਤਰਾ, 3 ਦਿਨਾਂ ‘ਚ 5 ਕਰੋੜ ਲੋਕਾਂ ਨੇ ਕੀਤਾ Download

ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ 5 ਜੁਲਾਈ ਨੂੰ ਰਾਤ 11.30 ਵਜੇ ਇੱਕ ਨਵੀਂ ਮਾਈਕ੍ਰੋਬਲਾਗਿੰਗ ਐਪ ਥ੍ਰੈਡਸ ਲਾਂਚ ਕੀਤੀ। ਇਸ ਐਪ ਨੂੰ ਸਿਰਫ 2 ਘੰਟਿਆਂ ‘ਚ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। 24 ਘੰਟਿਆਂ ਬਾਅਦ ਇਸ ਨੂੰ ਡਾਊਨਲੋਡ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 10 ਮਿਲੀਅਨ ਹੋ ਗਈ ਅਤੇ 3 ਦਿਨਾਂ ਵਿੱਚ ਇਹ ਵੱਧ ਕੇ 50 ਮਿਲੀਅਨ ਹੋ ਗਈ।

ਦਸ ਦੇਈਏ ਕਿ ਥ੍ਰੈਡਸ ਐਪ ਵੀ ਟਵਿੱਟਰ ਦੀ ਹੀ ਤਰ੍ਹਾਂ ਮਾਈਕ੍ਰੋਬਲਾਗਿੰਗ ਸਾਈਟ ਹੈ, ਜੋ ਇੰਸਟਾਗ੍ਰਾਮ ਦੀ ਟੀਮ ਨੇ ਤਿਆਰ ਕੀਤੀ ਹੈ। ਟਵਿੱਟਰ ਨਾਲੋਂ ਥ੍ਰੈਡਸ ਦੀ ਵਰਤੋਂ ਕਰਨਾ ਆਸਾਨ ਹੈ ਤੇ ਥ੍ਰੈਡਸ ਐਪ ਫਿਲਹਾਲ ਪੂਰੀ ਤਰ੍ਹਾਂ ਮੁਫਤ ਹੈ। ਇੰਸਟਾਗ੍ਰਾਮ ‘ਤੇ ਤੁਹਾਡੇ ਸਾਰੇ ਫਾਲੋਅਰਸ ਸਾਰੇ ਫਾਲੋਅਰਸ ਥ੍ਰੈਡਸ ‘ਤੇ ਵੀ ਹਨ ਜਦਕਿ ਟਵਿੱਟਰ ‘ਤੇ ਤੁਹਾਨੂੰ ਨਵਾਂ ਫਾਲੋਇੰਗ ਆਧਾਰ ਬਣਾਉਣਾ ਹੋਵੇਗਾ। ਆਈਓਐਸ ਅਤੇ ਐਂਡ੍ਰਾਇਡ ਯੂਜ਼ਰਸ ਨੂੰ ਐਪ ਸਟੋਰ ਜਾਂ ਪਲੇ ਸਟੋਰ ‘ਤੇ ਜਾ ਕੇ Threads an instagram ਲਿਖਣਾ ਹੋਵੇਗਾ। ਫਿਰ ਤੁਸੀਂ ਇੰਸਟਾਗ੍ਰਾਮ ਅਕਾਉਂਟ ਜਾਂ ਇਸਦੇ ਆਈਡੀ ਅਤੇ ਪਾਸਵਰਡ ਦੁਆਰਾ ਇਸ ਐਪ ਤੇ ਲੌਗਇਨ ਕਰ ਸਕਦੇ ਹੋ।