(ਨਾਭਾ) : ਨਾਭਾ ਦੇ ਪਿੰਡ ਦਿੱਤੂਪੁਰ ਵਿਖੇ ਧੁੰਦ ਦੇ ਕਹਿਰ ਨੇ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਬੀਤੀ ਰਾਤ ਜਦੋਂ 8:30 ਵਜੇ 5 ਨੌਜਵਾਨ ਜੈਨ ਕਾਰ ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉਤਰ ਕੇ ਮੋਬਾਇਲ ਦੀ ਟੋਰਚ ਨਾਲ ਰਸਤਾ ਵਿਖਾਉਣ ਲੱਗ ਪਿਆ ਪਰ ਧੁੰਦ ਇਨੀ ਜਿਆਦਾ ਸੀ ਕਿ ਕਾਰ ਪਿੰਡ ਦੇ ਟੋਬੇ ਵਿੱਚ ਹੀ ਡਿੱਗ ਪਈ ਅਤੇ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਮੌਕੇ ਤੇ ਕੱਢ ਲਿਆ ਗਿਆ ਅਤੇ ਤਿੰਨ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਹਿਲੀ ਫੋਟੋ – ਮ੍ਰਿਤਕ ਕਮਲਪ੍ਰੀਤ ਉਮਰ 18 ਸਾਲ ਜੋ +2 ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ 30 ਸਾਲਾਂ ਦਾ ਨੌਜਵਾਨ ਜੋ ਨੇਵੀ ਵਿੱਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ ਜਿਸ ਦੀ ਉਮਰ 23 ਸਾਲਾਂ ਦੀ ਸੀ ਜੋ ਵੇਰਕਾ ਮਿਲਕ ਪਲਾਂਟ ਵਿਖੇ ਕੰਮ ਕਰਦਾ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ

