9 ਦਿਨਾਂ ਬਾਅਦ ਲਾਪਤਾ ਨੌਜਵਾਨ ਹਰਜਿੰਦਰ ਸਿੰਘ ਦੀ ਨਹਿਰ ‘ਚੋਂ ਮਿਲੀ ਲਾਸ਼ , ਵਿਦੇਸ਼ ਜਾਣ ਲਈ ਆਈਲੈਟਸ ਕਰ ਰਿਹਾ ਸੀ

ਇਸ ਵੇਲੇ ਦੀ ਨੰਗਲ ਤੋਂ ਵੱਡੀ ਖਬਰ ਆ ਰਹੀ ਹੈ ਕਿ ਨੰਗਲ ਸ਼ਹਿਰ ਦੇ ਡਬਲ ਐਚ ਬਲਾਕ ਦੇ ਰਹਿਣ ਵਾਲੇ ਇਕ ਨੌਜਵਾਨ ਜੋ ਕਿ 30 ਅਪ੍ਰੈਲ ਤੋਂ ਲਾਪਤਾ ਸੀ ਤੇ ਅੱਜ ਉਸ ਨੌਜਵਾਨ ਹਰਜਿੰਦਰ ਸਿੰਘ ਦੀ ਲਾਸ਼ ਅੱਜ ਅਨੰਦਪੁਰ ਹਾਈਡਲ ਨਹਿਰ ਵਿਚੋਂ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਹੋਈ । 20 ਸਾਲਾ ਹਰਜਿੰਦਰ ਸਿੰਘ BBMB ਵਿੱਚ ਕੰਮ ਕਰਦੇ ਡਰਾਫਟਸਮੈਨ ਬਲਵਿੰਦਰ ਸਿੰਘ ਦਾ ਪੁੱਤਰ ਸੀ, ਜਿਸਦੀ ਲਾਸ਼ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਹਰਜਿੰਦਰ ਸਿੰਘ ਨੇ +2 ਦੀ ਪ੍ਰੀਖਿਆ ਦਿੱਤੀ ਸੀ ਤੇ ਇਸ ਦੇ ਨਾਲ ਹੀ ਉਹ ਵਿਦੇਸ਼ ਜਾਣ ਲਈ ਆਈਲੈਟਸ ਵੀ ਕਰ ਰਿਹਾ ਸੀ। ਪੁਲਿਸ ਅਨੁਸਾਰ ਇਹ ਨੌਜਵਾਨ 30 ਅਪ੍ਰੈਲ ਤੋਂ ਲਾਪਤਾ ਸੀ, ਉਦੋਂ ਤੋਂ ਹੀ ਪੁਲਿਸ ਇਸ ਨੌਜਵਾਨ ਦੀ ਪਰਿਵਾਰ ਦੀ ਤਰਫੋਂ ਭਾਲ ਕਰ ਰਹੀ ਸੀ। ਗੋਤਾਖੋਰਾਂ ਦੀ ਮਦਦ ਨਾਲ ਪਰਿਵਾਰ ਵੱਲੋਂ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਬਰਹਮਪੁਰ ​​ਨੇੜੇ ਹਾਈ-ਫਾਈ ਪੁਲ ਨੇੜੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ‘ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Tags :