ਇਕ ਪਿਸਟਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ ਸਮੇਤ 10 ਜਿੰਦਾ ਰੌਂਦ ਸਮੇਤ ਤਿੰਨ ਦੋਸ਼ੀ ਕਾਬੂ

ਨਵਾਂਸ਼ਹਿਰ : ਸ੍ਰੀ ਤੁਸ਼ਾਰ ਗੁਪਤਾ SSP ਸ਼ਹੀਦ ਭਗਤ ਸਿੰਘ ਨਗਰ ਜੀ ਦੀਆਂ ਹਦਾਇਤਾਂ ਮੁਤਾਬਿਕ ਹਰਿੰਦਰ ਸਿੰਘ ਮਾਨ ਪੀ.ਪੀ.ਐਸ. (SP-INV) ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. (SP-PBI) ਅਤੇ ਜਤਿੰਦਰ ਚੌਹਾਨ ਪੀ.ਪੀ.ਐਸ. (DSP-INV) ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਜਿਲਾ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਮਿਤੀ 05.10.2026 ਨੂੰ CIA. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਲਾਦੀਆ ਥਾਣਾ ਬਹਿਰਾਮ ਤੋਂ ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ, ਸਤਨਾਮ ਸਿੰਘ ਉਰਫ ਸਾਬੀ ਪੁੱਤਰ ਕਿਸ਼ਨ ਸਿੰਘ ਵਾਸੀ ਨਡਾਲੋਂ ਥਾਣਾ ਮੇਹਟੀਆਣਾ ਹਾਲ ਵਾਸੀ ਰਾਮਪੁਰ ਥਾਣਾ ਸਦਰ ਬੰਗਾ ਅਤੇ ਤਰਲੋਚਨ ਸਿੰਘ ਉਰਫ ਤੇਜੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਲਾਦੀਆ ਥਾਣਾ ਬਹਿਰਾਮ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿਚੋਂ ਇਕ ਪਿਸਟਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ ਸਮੇਤ 10 ਰੌਂਦ ਜਿੰਦਾ ਅਤੇ ਇਕ ਖੋਹ ਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਸਬੰਧੀ ਮੁਕੱਦਮਾ ਨੰ: 135 ਮਿਤੀ 05.10.2026 ਜੁਰਮ 308(4), 351(2), 303(2), 48 BNS ਅਤੇ 25(8),25-54-1959 ਅਸਲਾ ਐਕਟ ਥਾਣਾ ਬਹਿਰਾਮ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀਆਂ ਦਾ ਵੇਰਵਾ:-

  1. ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ ਜਿਲ੍ਹਾ ਸ਼ਭਸਨ ਗ੍ਰਿਫਤਾਰ 5.10.26
  2. ਸਤਨਾਮ ਸਿੰਘ ਉਰਫ ਸਾਬੀ ਪੁੱਤਰ ਕਿਸ਼ਨ ਸਿੰਘ ਵਾਸੀ ਨਡਾਲੋਂ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਰਾਮਪੁਰ ਥਾਣਾ ਸਦਰ ਬੰਗਾ ਜਿਲ੍ਹਾ ਸ਼ਭਸਨ, ਗ੍ਰਿਫਤਾਰ 5.10.26
  3. ਤਰਲੋਚਨ ਸਿੰਘ ਉਰਫ ਤੇਜੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਲਾਦੀਆ ਥਾਣਾ ਬਹਿਰਾਮ ਗ੍ਰਿਫਤਾਰ 5.10.26
  4. ਗੌਰਵ ਪਟਿਆਲ ਉਰਫ ਲੱਕੀ ਪਟਿਆਲ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰ: 07 ਨਿਊ ਕਲੋਨੀ ਖੁੱਡਾ ਲੋਹਾਰਾ ਥਾਣਾ ਸਾਰੰਗਪੁਰ ਚੰਡੀਗੜ ਹਾਲ ਵਾਸੀ ਅਮਰੀਕਾ,
  5. ਬਲਜੀਤ ਸਿੰਘ ਉਰਫ ਬੱਲ ਪੁੱਤਰ ਬੂਟਾ ਸਿੰਘ ਵਾਸੀ ਭਰੋਲੀ ਥਾਣਾ ਬਹਿਰਾਮ ਜਿਲ੍ਹਾ ਸ਼ਭਸਨ ਹਾਲ ਵਾਸੀ ਇੰਗਲੈਂਡ
  6. ਕਰਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਫਰਾਲਾ ਥਾਣਾ ਬਹਿਰਾਮ (ਗ੍ਰਿਫਤਾਰ 5.10.26)
  7. ਗੁਰਦੀਪ ਸਿੰਘ ਪੁੱਤਰ ਹਰਮਲੇਕ ਸਿੰਘ ਵਾਸੀ ਗੜਪਧਾਣਾ ਥਾਣਾ ਔੜ (ਗ੍ਰਿਫਤਾਰ 3.10.26)
    ਬਰਾਮਦਗੀ:-
    ਮੁਕੱਦਮਾ ਨੰਬਰ 120 ਮਿਤੀ 28.09.2026 ਜੁਰਮ 109, 3(5) BNS ਅਤੇ 25,27 ਅਸਲਾ ਐਕਟ ਥਾਣਾ ਸਿਟੀ ਬੰਗਾ ਵਿਚ ਕੁੱਲ ਬਰਾਮਦਗੀ
  8. ਇਕ ਦੇਸੀ ਪਿਸਟਲ 32 ਬੋਰ ਸਮੇਤ 03 ਰੌਂਦ ਜਿੰਦਾ
    ਮੁਕੱਦਮਾ ਨੰ: 135 ਮਿਤੀ 05.10.2026 ਜੁਰਮ 308(4), 351(2), 303(2), 48 BNS ਅਤੇ 25(8),25-54-1959 ਅਸਲਾ ਐਕਟ ਥਾਣਾ ਬਹਿਰਾਮ ਦੀ ਕੁੱਲ ਬਰਾਮਦਗੀ
  9. ਇਕ ਪਿਸਟਲ 30 ਬੋਰ
  10. ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ
  11. 10 ਜਿੰਦਾ ਰੌਂਦ
  12. ਖੋਹਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ
    ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ ਜਿਲ੍ਹਾ ਸ਼ਭਸਨ ਦੇ ਖਿਲਾਫ ਦਰਜ ਮੁਕੱਦਮੇ :-
  13. ਮੁਕੱਦਮਾ ਨੰ: 116 ਮਿਤੀ 13.10.2021 ਜੁਰਮ 392 ਭ.ਦ ਥਾਣਾ ਸਦਰ ਬੰਗਾ
  14. ਮੁਕੱਦਮ ਨੰ: 76 ਮਿਤੀ 15.10.2021 ਜੁਰਮ 379, 411, 483 ਭ.ਦ ਥਾਣਾ ਬਹਿਰਾਮ
  15. ਮੁਕੱਦਮਾ ਨੰ: 85 ਮਿਤੀ 01.05.2024 ਜੁਰਮ 25 ਅਸਲਾ ਐਕਟ ਥਾਣਾ ਮਾਹਿਲਪੁਰ
  16. ਮੁਕੱਦਮਾ ਨੰ: 63 ਮਿਤੀ 07.10.2024 ਜੁਰਮ 21-61-85 NDPS ਐਕਟ ਥਾਣਾ ਮੁਕੰਦਪੁਰ
  17. ਮੁਕੱਦਮਾ ਨੰ: 07 ਮਿਤੀ 29.01.2025 ਜੁਰਮ 22 NDPS ਐਕਟ ਥਾਣਾ ਸਿਟੀ ਬੰਗਾ