ਦੁਨੀਆ ਦੀ ਸੱਭ ਤੋਂ ਬਜੁਰਗ ਔਰਤ ਦਾ ਹੋਇਆ ਦਿਹਾਂਤ

ਦੱਸ ਦਈਏ ਕਿ ਇਹ ਬਜੁਰਗ ਔਰਤ ਜੌਹਾਨਾ ਮਾਜੀਬੁਕੋ ਦੱਖਣੀ ਅਫਰੀਕਾ ਦੀ ਰਹਿਣ ਵਾਲੀ 128 ਸਾਲਾਂ ਦੀ ਸੀ। ਇਸ ਬਜੁਰਗ ਔਰਤ ਦਾ ਜਨਮ 1894 ਵਿੱਚ ਹੋਇਆ ਸੀ ਅਤੇ ਉਹ ਇਸ ਸਾਲ ਮਈ ਵਿੱਚ 129 ਸਾਲਾਂ ਦੀ ਹੋਣ ਵਾਲੀ ਸੀ। 2022 ਵਿੱਚ ਇੱਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆ ਮਾਜੀਬੁਕੋ ਨੇ ਕਿਹਾ ਸੀ ਕਿ- ਮੈਂ ਹੁਣ ਤੱਕ ਜਿੰਦਾ ਕਿਉਂ ਹਾਂ..ਮੇਰੇ ਸਾਰੇ ਦੋਸਤ ਮਰ ਚੁੱਕੇ ਹਨ ਮੈਂ ਕਦੋਂ ਮਰਾਂਗੀ…ਮੇਰੇ ਹੁਣ ਤੱਕ ਜਿੰਦਾ ਰਹਿਣ ਦਾ ਕੀ ਮਤਲਬ ਹੈ..ਮੈਂ ਇੱਕ ਥਾਂ ਤੇ ਬੈਠ-ਬੈਠ ਕੇ ਅੱਕ ਚੁੱਕੀ ਹਾਂ….ਇਸਤੋ ਇਲਾਵਾ ਜੋਹਾਨਾ ਨੇ ਕਿਹਾ ਸੀ ਕਿ ਉਸਦਾ ਸਰੀਰੀ ਹੁਣ ਅਕਡ਼ਨ ਲੱਗ ਪਿਆ ਹੈ ਅਤੇ ਉਸਨੂੰ ਤੁਰਨਾ ਵੀ ਮੁਸ਼ਕਲ ਹੋ ਰਿਹਾ ਸੀ । ਉਸਨੇ ਕਿਹਾ ਸੀ ਕਿ ਜਦ ਉਹ ਲੋਕਾਂ ਨੂੰ ਤੁਰਦਿਆ ਦੇਖਦੀ ਹੈ ਤਾਂ ਉਸਨੂੰ ਵੀ ਲੱਗਦਾ ਹੈ ਕਿ ਕਾਸ਼ ਉਹ ਵੀ ਤੁਰ ਸਕਦੀ। ਦੱਸ ਦਈਏ ਕਿ ਜੋਹਾਨਾ ਦੇ 7 ਬੱਚੇ ਸਨ ਅਤੇ ਉਸਦੇ 50 ਤੋਂ ਵੱਧ ਪੋਤੇ-ਪੋਤੀਆ ਅਤੇ ਪਡ਼ਪੋਤੇ-ਪੋਤੀਆ ਹਨ। ਜੋਹਾਨਾਂ ਨੇ ਕਦੇ ਪਡਾਈ ਨਹੀਂ ਕੀਤੀ ਸੀ ਅਤੇ ਉਹ ਖੇਤਾਂ ਵਿੱਚ ਕੰਮ ਕਰਿਆ ਕਰਦੀ ਸੀ। ਜੋਹਾਨਾਂ ਨੇ 1914 ਵਿੱਚ ਪਹਿਲਾ ਅਤੇ ਦੂਜਾ ਵਿਸ਼ਵ ਯੁੱਧ ਵੀ ਦੇਖਿਆ ਹੋਇਆ ਸੀ।

Tags :