ਅਬੋਹਰ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਦੱਸ ਦਈਏ ਕਿ ਅਬੋਹਰ ਵਿੱਚ ਕਿਸਾਨਾਂ ਵੱਲੋਂ ਡੈਮ ਦਾ ਪਾਣੀ ਨਾਜਾਇਜ਼ ਤਰੀਕੇ ਨਾਲ ਖੋਲਿਆ ਜਾ ਰਿਹਾ ਸੀ ਅਤੇ ਇਸ ਦੋਰਾਨ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਨਹੀਂ ਰੁਕੇ। ਜਿਸ ਕਰਕੇ ਪੁਲਿਸ ਨਾਲ ਬਹਿਸਬਾਜੀ ਕਰਨ ਤੋ ਬਾਅਦ ਗੱਲ ਧੱਕਾ-ਮੁੱਕੀ ਤੱਕ ਪਹੁੰਚ ਗਈ। ਜਿਸ ਕਰਕੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਝਡ਼ਪ ਹੋ ਗਈ। ਇਸ ਦੋਰਾਨ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
