ਲਾਰੈਂਸ-ਗੋਲਡੀ ਬਰਾੜ ਦੇ ਜਿਗਰੀ ਯਾਰ ਦਾ ਚੰਡੀਗੜ੍ਹ ਚ’ ਹੋਇਆ ਕਤਲ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਗੋਲੀਆਂ ਨਾਲ ਭੁੰਨੇ ਗਏ ਨੌਜਵਾਨ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਘਟਨਾ ਦੀ ਖ਼ਬਰ ਸਾਹਮਣੇ ਆਉਂਦੇ ਹੀ, ਮ੍ਰਿਤਕ ਪੈਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਨੇ, ਜਿਨ੍ਹਾਂ ਵਿੱਚ ਉਹ ਕੁਖਿਆਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਸਾਥੀ ਗੋਲਡੀ ਬਰਾੜ ਨਾਲ ਦਿਖਾਈ ਦੇ ਰਿਹਾ ਹੈ

ਫੋਟੋਆਂ ਨੇ ਖੜ੍ਹਾ ਕੀਤਾ ਵੱਡਾ ਸਵਾਲ :
ਵਾਇਰਲ ਹੋਈਆਂ ਫੋਟੋਆਂ ਵਿੱਚ ਇੰਦਰਪ੍ਰੀਤ ਪੈਰੀ, ਲਾਰੈਂਸ ਅਤੇ ਗੋਲਡੀ ਬਰਾੜ ਨਾਲ ਦੋਸਤਾਨਾ ਅੰਦਾਜ਼ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਕਾਲਜ ਸਮੇਂ ਦੀਆਂ ਹਨ, ਜਦੋਂ ਲਾਰੈਂਸ ਅਤੇ ਗੋਲਡੀ ਵੀ ਪੰਜਾਬ ਯੂਨੀਵਰਸਿਟੀ ਜਾਂ ਨੇੜਲੇ ਕਾਲਜਾਂ ਵਿੱਚ ਪੜ੍ਹਦੇ ਸਨ

ਗੈਂਗਵਾਰ ਦਾ ਖਦਸ਼ਾ :
ਪੁਲਿਸ ਸੂਤਰਾਂ ਅਨੁਸਾਰ, ਇਨ੍ਹਾਂ ਤਸਵੀਰਾਂ ਨੇ ਪੂਰੇ ਮਾਮਲੇ ਦੀ ਜਾਂਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇੰਦਰਪ੍ਰੀਤ ਪੈਰੀ ਕਾਲਜ ਦੇ ਸਮੇਂ ਤੋਂ ਬਾਅਦ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋ ਸਕਦਾ ਹੈ। ਜੇ ਪੈਰੀ ਦਾ ਸਬੰਧ ਲਾਰੈਂਸ ਗੈਂਗ ਨਾਲ ਹੈ, ਤਾਂ ਹਮਲੇ ਪਿੱਛੇ ਪੰਜਾਬ ਦੇ ਬੰਬੀਹਾ ਗਰੁੱਪ ਜਾਂ ਕਿਸੇ ਹੋਰ ਵਿਰੋਧੀ ਗੈਂਗ ਦੀ ਪੁਰਾਣੀ ਗੈਂਗਵਾਰ ਹੋਣ ਦੀ ਸੰਭਾਵਨਾ ਹੈ

ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਇਸ ਗੈਂਗਵਾਰ ਦੇ ਸ਼ੱਕ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਕਤਲ ਦੇ ਅਸਲ ਕਾਰਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ

ਮ੍ਰਿਤਕ ਇੰਦਰਪ੍ਰੀਤ ਪੈਰੀ

ਲਾਰੈਂਸ-ਗੋਲਡੀ ਨਾਲ ਤਸਵੀਰ

#lawrencebishnoinews #lawrencebishoifriend #goldybrarnews #goldybrarchandigarfriends

#parrychandigarh #bambihagang #chandigarhfiringnews