ਇੰਨਸਾਨੀਅਤ ਹੋਈ ਸ਼ਰਮਨਾਕ, ਪਟਿਆਲਾ ਵਿੱਚ ਦੌ ਨੌਜਵਾਨਾ ਨੇ 12 ਸਾਲਾ ਨਾਬਾਲਿਗ ਲੜਕੀ ਦਾ ਕੀਤਾ ਬਲਾਤਕਾਰ

ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ 2 ਨੌਜਵਾਨਾ ਨੇ ਇੱਕ ਨਾਬਾਲਿਗਲੜਕੀਦਾ ਬਲਾਤਕਾਰ ਕਰ ਦਿੱਤਾ। ਇਹ ਘਟਨਾ ਪਟਿਆਲਾ ਦੇ ਪਿੰਡ ਦੀ ਹੈ ਜਿੱਥੇ ਕਿ ਦੋ ਨੌਜ਼ਵਾਨਾ ਨੇ ਵਿਆਹ ਦੇ ਇੱਕ ਸਮਾਗਮ ਵਿੱਚ 12 ਸਾਲਾ ਲੜਕੀ ਨੂੰ ਆਪਣੇ ਹਵਸ ਦਾ ਸ਼ਿਕਾਰ ਬਣਾ ਲਿਆ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੌਜਵਾਨਾ ਨੇ ਘਰ ਵਿੱਚ ਜਾਗੋ ਦੋਰਾਨ 12 ਸਾਲਾ ਲੜਕੀ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਉਸ ਨਾਲ ਜ਼ਬਰਦਸਤੀ ਜਬਰ-ਜਿਨਾਹ ਕੀਤਾ। ਪਰਿਵਾਰ ਨੇ ਪ੍ਰਸ਼ਾਸਨ ਨੂੰ ਨੌਜ਼ਵਾਨਾ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਲੜਕੀ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਕਿ ਉਸਦੀ ਹਾਲਤ ਨਾਜੁਕ ਬਣੀ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਸਰੇ ਆਰੋਪੀ ਦੀ ਭਾਲ ਜਾਰੀ ਹੈ।