ਪਟਨਾ ਰੇਲਵੇ ਸਟੇਸ਼ਨ ਤੇ’ TV ਸਕਰੀਨ ਤੇ’ ਚੱਲੀ 3 ਮਿੰਟ ਦੀ ਅਸ਼ਲੀਲ ਵੀਡੀਓ

ਪਟਨਾ ਜੰਕਸ਼ਨ ਦੇ ਪਲੇਟਫਾਰਮ ‘ਤੇ ਲੱਗੀ ਮਸ਼ਹੂਰੀ ਦੇਣ ਲਈ ਟੀਵੀ ਸਕ੍ਰੀਨ ਤੇ’ ਅਚਾਨਕ ਅਸ਼ਲੀਲ ਵੀਡੀਓ ਚੱਲਣ ਲੱਗ ਪਈ, ਜੋ ਕਿ ਕਰੀਬ 3 ਮਿੰਟ ਤੱਕ ਚਲਦੀ ਰਹੀ। ਜਿਸ ਸਮੇਂ ਇਹ ਅਸ਼ਲੀਲ ਵੀਡੀਓ ਟੈਲੀਕਾਸਟ ਹੋਈ, ਉਸ ਸਮੇਂ ਪਲੇਟਫਾਰਮ ਤੇ’ ਯਾਤਰੀਆਂ ਦੀ ਭਾਰੀ ਭੀੜ ਸੀ। ਜਿਸ ਸਮੇਂ ਟੀਵੀ ਸਕਰੀਨ ‘ਤੇ ਇਸ਼ਤਿਹਾਰਾਂ ਨਾਲ ਸਬੰਧਤ ਵੀਡੀਓਜ਼ ਚੱਲ ਰਹੀਆਂ ਸੀ ਤਾਂ ਅਚਾਨਕ ਇਸ਼ਤਿਹਾਰਾਂ ਦੀ ਬਜਾਏ ਅਸ਼ਲੀਲ ਵੀਡੀਓਜ਼ ਟੈਲੀਕਾਸਟ ਹੋਣ ਲੱਗ ਪਈ । ਸਟੇਸ਼ਨ ਮੈਨੇਜਰ ਜਾਂ ਡਿਊਟੀ ਤੇ’ ਮੌਜੂਦ ਕਿਸੇ ਵੀ ਰੇਲਵੇ ਸਟਾਫ਼ ਜਾਂ ਅਧਿਕਾਰੀਆਂ ਨੂੰ ਪਲੇਟਫਾਰਮ TV ਤੇ’ ਅਸ਼ਲੀਲ ਵੀਡੀਓ ਦੇ ਪ੍ਰਸਾਰਣ ਦੀ ਜਾਣਕਾਰੀ ਨਹੀਂ ਸੀ। ਪਲੇਟਫਾਰਮ ਤੇ’ ਬੈਠੇ ਯਾਤਰੀਆਂ ਨੇ ਤੁਰੰਤ ਇਸ ਦੀ ਸੂਚਨਾ RPF ਅਤੇ GRP ਨੂੰ ਦਿੱਤੀ। ਇਸ ਤੋਂ ਬਾਅਦ RPF ਨੇ ਤੁਰੰਤ ਸਬੰਧਤ ਏਜੰਸੀ ਨੂੰ ਫੋਨ ਕਰਕੇ ਅਸ਼ਲੀਲ ਫਿਲਮ ਨੂੰ ਰੋਕਿਆ।

ਜਿਸ ਤੋਂ ਬਾਅਦ RPF ਹਰਕਤ ਵਿੱਚ ਆਈ ਤੇ ਉਸ ਏਜੰਸੀ ਦੇ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਦੀ ਜ਼ਿੰਮੇਵਾਰੀ ਪਟਨਾ ਜੰਕਸ਼ਨ ‘ਤੇ ਲੱਗੇ ਟੀ.ਵੀ. ਤੇ’ ਵੀਡੀਓ ਦਿਖਾਉਣ ਦੀ ਹੁੰਦੀ ਹੈ। ਫਿਰ RPF ਨੇ ਆਪਣੇ ਕੰਟਰੋਲ ਰੂਮ ਤੋਂ ਇਸ ਮਾਮਲੇ ਬਾਰੇ ਦਾਨਾਪੁਰ ਰੇਲ ਡਵੀਜ਼ਨ ਦੇ ਅਧਿਕਾਰੀਆਂ ਨੂੰ ਦੱਸਿਆ ਤੇ ਇਸ ਸਬੰਧੀ ਜਦੋਂ ਡਿਵੀਜ਼ਨਲ ਰੇਲਵੇ ਮੈਨੇਜਰ ਪ੍ਰਭਾਤ ਕੁਮਾਰ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਉਨ੍ਹਾਂ ਦੇ ਆਦੇਸ਼ਾਂ ਤੇ’ ਏਜੰਸੀ ਦੱਤਾ ਕਮਿਊਨੀਕੇਸ਼ਨ, ਇਸ ਦੇ ਸੰਚਾਲਕ ਅਤੇ RPF ਚੌਕੀ ਵਿੱਚ ਸਟਾਫ ਦੇ ਖਿਲਾਫ਼ FIR ਦਰਜ ਕੀਤੀ ਗਈ ਸੀ।

Tags :