G20 ਸਮੇਲਨ ਖ਼ਤਮ ਹੋਣ ਤੋਂ ਬਾਅਦ ਅੱਜ ਸਾਰੇ ਮਹਿਮਾਨ ਆਪਣੇ ਆਪਣੇ ਦੇਸ਼ਾਂ ਨੂੰ ਵਾਪਸ ਜਾ ਰਹੇ ਨੇ | ਤੇ ਅੱਜ ਵਾਪਿਸ ਜਾ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ ਹੈ। ਜਹਾਜ਼ ਦੀ ਸਮੱਸਿਆ ਦਾ ਹੱਲ ਹੋਣ ਤੱਕ ਕੈਨੇਡੀਅਨ ਵਫ਼ਦ ਭਾਰਤ ਵਿੱਚ ਰਹੇਗਾ। ਫਿਲਹਾਲ ਦਿੱਲੀ ਏਅਰਪੋਰਟ ਤੇ’ ਜਹਾਜ਼ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਨਿਊਜ਼ ਏਜੰਸੀ ANI ਨਾਲ ਗੱਲ ਕਰਦਿਆਂ ਹਵਾਈ ਅੱਡੇ ਦੇ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਦਾ ਵਫ਼ਦ ਉਦੋਂ ਤੱਕ ਭਾਰਤ ਵਿੱਚ ਰਹੇਗਾ ਜਦੋਂ ਤੱਕ ਇੰਜੀਨੀਅਰਾਂ ਦੀ ਟੀਮ ਸਮੱਸਿਆ ਦਾ ਹੱਲ ਨਹੀਂ ਕਰ ਲੈਂਦੀ ਤੇ ਸਮੱਸਿਆ ਦੂਰ ਹੋਣ ਤੇ’ ਹੀ ਜਹਾਜ਼ ਉਡਾਣ ਭਰੇਗਾ
ਤੁਹਾਨੂੰ ਦੱਸਦੀਏ ਪਮ ਟਰੂਡੋ G20 ਸੰਮੇਲਨ ‘ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਆਪਣੇ ਪੁੱਤਰ ਜ਼ੇਵੀਅਰ ਨਾਲ ਭਾਰਤ ਪਹੁੰਚੇ ਸਨ। ਤੇ ਅੱਜ ਓਹਨਾ ਨੇ ਵਾਪਿਸ ਜਾਣਾ ਸੀ
