ਈਸਟਰ ਮੌਕੇ ਦਿੱਲੀ ਦੇ ਚਰਚ ਪਹੁੰਚੇ PM ਮੋਦੀ, ਪ੍ਰਾਥਨਾ ਚ’ ਹੋਏ ਸ਼ਾਮਿਲ, ਦੇਖੋ ਤਸਵੀਰਾਂ

ਅੱਜ ਈਸਟਰ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਇੱਕ ਵੱਡੇ ਚਰਚ (Sacred Heart Cathedral Catholic Church) ਪਹੁੰਚੇ ਨੇ, ਜਿਥੇ ਚਰਚ ਦੇ ਪਾਦਰੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਬੱਚਿਆਂ ਨੇ ਚਰਚ ਵਿੱਚ ਇਕੱਠੇ ਪ੍ਰਾਰਥਨਾ ਕੀਤੀ। ਇਸ ਦੌਰਾਨ ਚਰਚ ਵਿੱਚ ਆਮ ਲੋਕ ਵੀ ਮੌਜੂਦ ਸਨ। ਪੀਐਮ ਮੋਦੀ ਨੇ ਬੈਠ ਚਰਚ ਵਿੱਚ ਪ੍ਰਾਰਥਨਾਵਾਂ ਸੁਣੀਆਂ ਤੇ ਬੱਚਿਆਂ ਤੇ ਪਾਦਰੀਆਂ ਨਾਲ PM ਮੋਦੀ ਨੇ ਫੋਟੋਆਂ ਵੀ ਖਿਚਵਾਈਆਂ | ਇਸ ਤੋਂ ਬਾਅਦ ਆਖਿਰ ਵਿੱਚ ਚਰਚ ਦੇ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਭੂ ਯਿਸੂ ਦਾ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਤੋਂ ਬਾਅਦ ਪੀਐਮ ਮੋਦੀ ਚਰਚ ਵਿੱਚ ਮੌਜੂਦ ਆਮ ਲੋਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰਦੇ ਹੋਏ ਬਾਹਰ ਆਏ ਤੇ ਸਭ ਨੂੰ ਈਸਟਰ ਦੀਆਂ ਮੁਬਾਰਕਾਂ ਵੀ ਦਿੱਤੀਆਂ

Tags :