ਜੱਜ ਨਹੀਂ ਤੈਅ ਕਰ ਸਕਦੇ ਕਿ ਕੌਣ ਅਸਲ ਭਾਰਤੀ ਹੈ: ਸੁਪਰੀਮ ਕੋਰਟ ਵੱਲੋਂ ਰਾਹੁਲ ਨੂੰ ਫਟਕਾਰ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਬਿਆਨ

ਨਵੀਂ ਦਿੱਲੀ : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਭਰਾ ਰਾਹੁਲ ਗਾਂਧੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ, ਜਿਸ ਤੌਰ ‘ਤੇ ਸੁਪਰੀਮ ਕੋਰਟ ਨੇ ਫੌਜ ਨੂੰ ਲੈਕੇ ਕੀਤੇ ਉਸਦੇ ਬਿਆਨ ‘ਤੇ ਰਾਹੁਲ ਗਾਂਧੀ ਨੂੰ ਫਟਕਾਰਿਆ ਸੀ। ਉਨ੍ਹਾਂ ਦਾ ਜਵਾਬ ਦਿੰਦਿਆਂ ਪ੍ਰਿਯੰਕਾ ਗਾਂਧੀ ਨੇਕਿਹਾ ਕਿ ਇਹ ਫੈਸਲਾ ਕਰਨਾ ਚੋਟੀ ਦੀ ਅਦਾਲਤ ਦੇ ਜੱਜਾਂ ਦੇ ਅਧਿਕਾਰ ਵਿੱਚ ਨਹੀਂ ਆਉਂਦਾ ਕਿ ਅਸਲ ਭਾਰਤੀ ਕੌਣ ਹੈ

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਫੌਜ ਲਈ ਸਭ ਤੋਂ ਵੱਧ ਇੱਜ਼ਤ ਹੈ ਅਤੇ ਉਹ ਕਦੇ ਵੀ ਫੌਜ ਦੇ ਖਿਲਾਫ ਕੁਝ ਅਜਿਹਾ ਨਹੀਂ ਕਹਿੰਦੇ ਜੋ ਦੇਸ਼ ਭਾਵਨਾਵਾਂ ਨੂੰ ਡੂੰਗੀ ਸੱਟ ਲੱਗੇ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ, ਰਾਹੁਲ ਗਾਂਧੀ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰ ਤੋਂ ਸਵਾਲ ਪੁੱਛਣ। ਇਹ ਗੱਲ ਪ੍ਰਿਯੰਕਾ ਗਾਂਧੀ ਨੇ ਮੀਡੀਆ ਸਾਹਮਣੇ ਕਹੀ

ਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਪ੍ਰਤੀ ਪੂਰੀ ਇੱਜ਼ਤ ਦੇ ਨਾਲ, ਇਹ ਉਨ੍ਹਾਂ ਦਾ ਕੰਮ ਨਹੀਂ ਹੈ ਕਿ ਉਹ ਤੈਅ ਕਰਨ ਕਿ ਅਸਲ ਭਾਰਤੀ ਕੌਣ ਹੈ।

ਵਿਰੋਧੀ ਧਿਰ ਦੇ ਨੇਤਾ ਦਾ ਕੰਮ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਤੋਂ ਸਵਾਲ ਪੁੱਛਣ ਅਤੇ ਉਸਨੂੰ ਚੁਣੌਤੀ ਦੇਣ।”

“ਮੇਰਾ ਭਰਾ ਕਦੇ ਵੀ ਫੌਜ ਦੇ ਖ਼ਿਲਾਫ ਕੁਝ ਨਹੀਂ ਕਹੇਗਾ। ਉਹ ਫੌਜ ਨੂੰ ਸਭ ਤੋਂ ਵੱਧ ਇੱਜ਼ਤ ਦਿੰਦਾ ਹੈ। ਇਸ ਲਈ ਇਹ ਉਸਦੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਹੈ,” ਉਨ੍ਹਾਂ ਕਿਹਾ

Priyanka Gandhi Statement About SC Judge #priyankagandhi #rahulgandhi #parliament #supremecourt