ਦਸੂਹਾ ਦੇ ਕਸਬਾ ਦਤਾਰਪੁਰ ਵਿਖੇ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ, ਜਿਥੇ ਇਕ ਸਵਿਫਟ ਕਾਰ ਨਹਿਰ ਵਿਚ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ, ਕਾਰ ਪੁਲ ਪਾਰ ਕਰ ਰਹੀ ਸੀ ਕਿ ਤੇ ਸਾਹਮਣਿਓਂ ਆ ਰਹੀ ਇਕ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸਦੇ ਕਾਰਣ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਨਹਿਰ ਵਿਚ ਜਾ ਡਿੱਗੀ।
ਕਾਰ ਵਿਚ ਪਤੀ-ਪਤਨੀ ਤੇ ਉਨ੍ਹਾਂ ਦਾ 19 ਸਾਲ ਦਾ ਪੁੱਤਰ ਤੇ 14 ਸਾਲ ਦੀ ਧੀ ਸਵਾਰ ਸੀ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਹੁਤ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ। ਗਨੀਮਤ ਰਹੀ ਕਿ ਪਰਿਵਾਰ ਦਾ ਬਚਾਅ ਹੋ ਗਿਆ।
