ਪੁਲਿਸ ਦੇ ਮਾਲਖਾਨਾ ਵਿੱਚ ਲੱਗੀ ਭਿਆਨਕ ਅੱਗ, ਕਰੀਬ 450 ਵਾਹਨ ਸੜ ਕੇ ਹੋਏ ਸੁਆਹ

ਦਿੱਲੀ ਪੁਲਿਸ ਦੇ ਵਜ਼ੀਰਾਬਾਦ ਦੇ ‘ਮਾਲਖਾਨਾ’ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਇਸ ਦੋਰਾਨ ਕਰੀਬ 450 ਵਾਹਨਾਂ ਨੂੰ ਅੱਗ ਲੱਗ ਗਈ। ਮਾਲਖਾਨਾ ਉਹ ਥਾਂ ਹੈ ਜਿੱਥੇ ਜ਼ਬਤ ਕੀਤੇ ਵਾਹਨ ਰੱਖੇ ਗਏ ਹਨ।

ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਸਾਰੀ ਗੱਡੀਆਂ ਜਲ ਕੇ ਸੁਆਹ ਹੋ ਗਈਆ।

Tags :