(ਬਠਿੰਡਾ) : ਪਿਛਲੇ ਕੁੱਝ ਦਿਨ ਪਹਿਲਾ ਬਠਿੰਡਾ ਪੁਲਿਸ ਨੇ ਸਾਇਨਾ ਕ੍ਰਿਸਟੀ ਤੇ ਇੱਕ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ, ਹਮੀਦ ਮਸੀਹ ਜਲੰਧਰ, ਲੋਕਸ ਮਸੀਹ ਜਰਨਲ ਸਕੱਤਰ ਅਤੇ ਹੋਰ ਬਹੁਤ ਸਾਰੇ ਪਾਸਟਰ ਸਹਿਬਾਨਾ ਨੇ ਬਠਿੰਡਾ ਦੇ ਜ਼ਿਲਾ ਪੁਲਿਸ ਮੁਖੀ ਹਰਮਨਬੀਰ ਗਿੱਲ ਨੂੰ ਮਿਲਕੇ ਇਸ ਝੂਠੇ ਪਰਚੇ ਦੀ ਸਹੀ ਤੱਥਾਂ ਦੇ ਅਧਾਰਤ ਇਨਕੁਆਰੀ ਕਰਕੇ ਲੜਕੀ ਤੇ ਜੋ ਪਰਚਾ ਹੋਇਆ ਹੈ, ਉਸਨੂੰ ਖਤਮ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਗਿਆ।
ਇਸ ਦੋਰਾਨ ਪੁਲਿਸ ਮੁਖੀ ਵੱਲੋ ਵਫਦ ਨੂੰ ਇਸ ਮਾਮਲੇ ਨੂੰ ਜਲਦ ਤੋ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ ਗਿਆ। ਇਸਤੋ ਬਾਅਦ ਵਫਦ ਦੇ ਵੱਲੋ ਜੇਲ ਵਿੱਚ ਜਾ ਕੇ ਸਾਇਨਾ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਸਨੂੰ ਹਰ ਸੰਭਵ ਮੱਦਦ ਤੇ ਕਾਨੂੰਨੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਸਾਇਨਾ ਦੇ ਵੱਲੋ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦਾ ਧੰਨਵਾਦ ਕੀਤਾ ਗਿਆ।


