ਕੌਣ ਹੋਵੇਗਾ SGPC ਪ੍ਰਧਾਨ?, ਅੱਜ ਹੋਵੇਗਾ ਚੋਣਾਂ ‘ਚ ਫੈਸਲਾ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ ਮੁਕਾਬਲਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੇ ਅਹੁਦੇ ਲਈ ਅੱਜ (9 ਨਵੰਬਰ) ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਦੁਪਹਿਰ 1 ਵਜੇ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਵਾਰ ਚੋਣਾਂ ਵਿਚ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤੇ ਤਿੰਨ ਵਾਰ SGPC ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਵਿਚਾਲੇ ਟੱਕਰ ਹੋਵੇਗੀ।

ਦੱਸ ਦਇਏ ਕਿ SGPC ਪ੍ਰਧਾਨ ਦਾ ਨਾਂ ਦਾ ਫੈਸਲਾ ਬੈਲੇਟ ਪੇਪਰ ਰਾਹੀਂ ਹੋਵੇਗਾ। ਐੱਸਜੀਪੀਸੀ ਦੇ 157 ਮੈਂਬਰ ਵੋਟ ਕਰਨਗੇ ਤੇ 79 ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜਿੱਤ ਹੋਵੇਗੀ। ਵੋਟਿੰਗ ਸਿਰਫ ਪ੍ਰਧਾਨ ਚੁਣਨ ਲਈ ਕੀਤੀ ਜਾਵੇਗੀ। ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ।

ਜ਼ਿਕਰਯੋਗ ਹੈ ਕਿ, ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ SGPC ਪ੍ਰਧਾਨਗੀ ਦੀਆ ਚੋਣਾਂ ‘ਚ ਇਕ ਉਮੀਦਵਾਰ (ਹਰਜਿੰਦਰ ਸਿੰਘ ਧਾਮੀ) ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਸਮਰਥਨ ਹੈ ਤੇ ਦੂਜੀ ਤਰਫ ਬੀਬੀ ਜਗੀਰ ਕੌਰ ਆਜ਼ਾਦ ਉਮੀਦਵਾਰ ਤੇ ਤੌਰ ਤੇ ਚੋਣਾਂ ਵਿਚ ਖੜੀ ਹੈ। ਅੱਜ ਪੂਰੇ ਪੰਜਾਬ ਦੀ ਨਜ਼ਰ ਇਹਨਾਂ ਚੋਣਾਂ ਤੇ ਟਿੱਕੀ ਹੈ ਤੇ ਹਰ ਕੋਈ ਜਾਨਣਾ ਚਾਉਂਦਾ ਹੈ ਕਿ ਆਖਿਰ ਕੌਣ ਚੁਣਿਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ।